ਚੰਡੀਗੜ੍ਹ ਯੂਨੀਵਰਸਿਟੀ ਨੇ ਜਿੱਤਿਆ ਚਾਂਦੀ ਦਾ ਤਗਮਾ

ਪਹਿਲੀਆਂ ਖੇਡੋ ਇੰਡੀਆ ਯੂਨੀਵਰਸਿਟੀ ਖੇਡਾਂ ਓਡੀਸ਼ਾ ਭਵਨੇਸ਼ਵਰ ਵਿਖੇ ਭਾਰਤੀ ਯੁਵਕ  ਭਲਾਈ ਮੰਤਰਾਲੇ ਅਤੇ ਖੇਡ ਵਿਭਾਗ ਵੱਲੋਂ  22 ਫਰਵਰੀ ਤੋਂ 1 ਮਾਰਚ ਤੱਕ ਕਰਵਾਈਆਂ ਗਈਆਂ ਇਨ੍ਹਾਂ ਖੇਡਾਂ ਵਿੱਚ 17 ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ 4000 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਅਤੇ 100 ਦੇ ਕਰੀਬ  ਯੂਨੀਵਰਸਿਟੀਆਂ ਨੇ ਹਿੱਸਾ ਲਿਆ ਪਹਿਲੀ ਖੇਡੋ ਇੰਡੀਆ ਯੂਨੀਵਰਸਿਟੀ ਵੱਲੋਂ ਕਾਰਵਾਈਆਂ ਦੀਆਂ ਖੇਡਾਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਨੇ ਵੀ ਹਿੱਸਾ ਲਿਆ ਜਿਸ ਦੇ ਰਗਬੀ  ਕੋਚ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਸ਼ਾਨਦਾਰ ਜਿੱਤ ਪ੍ਰਾਪਤ ਕਰਦੇ ਹੋਏ ਚਾਂਦੀ ਦਾ ਤਗਮਾ ਆਪਣੀ ਯੂਨੀਵਰਸਿਟੀ ਦੀ ਝੋਲੀ ਵਿੱਚ ਪਾਇਆ।ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਨੇ ਕੁਆਰਟਰ ਫਾਈਨਲ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੂੰ 32-0 ਦੇ ਫਰਕ ਨਾਲ ਪਛਾੜਿਆ। ਸੈਮੀ ਫਾਈਨਲ ਮੈਚ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ 19-0 ਦੇ ਫਰਕ ਨਾਲ ਹਰਾਇਆ ਅਤੇ ਫਾਈਨਲ ਮੈਚ ਵਿੱਚ ਸ਼ਿਵਾਜੀ ਯੂਨੀਵਰਸਿਟੀ ਨੂੰ ਪੂਰੀ ਸਿਰ ਭਨਵੀਂ ਟੱਕਰ ਦਿੰਦੇ ਹੋਏ ਆਪਣੀ ਟੀਮ ਨੂੰ ਚਾਂਦੀ ਦਾ ਤਗਮਾ ਜਤਾਇਆ।