ਪਟੇਲ ਕਾਲਜ ‘ਚ 47ਵੀਂ ਸਾਲਾਨਾ ਅਥਲੈਟਿਕ ਮੀਟ ਦਾ ਹੋਇਆ ਆਗਾਜ਼

ਰਾਜਪੁਰਾ- ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਮੈਨੇਜਮੇਂਟ ਸੋਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਦੁਆ, ਵਾਇਸ ਪ੍ਰਧਾਨ ਸ਼੍ਰੀ ਰਾਜੇਸ਼ ਆਨੰਦ, ਜਰਨਲ ਸੈਕਟਰੀ ਸ਼੍ਰੀ ਸੁਰਿੰਦਰ ਕੌਸ਼ਲ, ਵਿੱਤ ਸੈਕਟਰੀ ਸ਼੍ਰੀਮਤੀ ਠਾਕੁਰੀ ਖੁਰਾਨਾ, ਸੈਕਟਰੀ ਸ਼੍ਰੀ. ਵਿਨੈ ਕੁਮਾਰ ਦੀ ਅਗਵਾਈ ਹੇਠ ਪਟੇਲ ਕਾਲਜ ‘ਚ 47ਵੀਂ ਸਾਲਾਨਾ ਅਥਲੈਟਿਕ ਮੀਟ ਦਾ ਆਗਾਜ਼ ਹੋਇਆ।ਉਕਤ ਅਥਲੈਟਿਕਸ ਮੀਟ ਦੀ ਪ੍ਰਧਾਨਗੀ ਕਰ ਰਹੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਮਨਦੀਪ ਕੌਰ, ਪ੍ਰੋ. ਤਰਿਸ਼ਰਨਦੀਪ ਸਿੰਘ ਗਰੇਵਾਲ ਅਤੇ ਕੋਚ ਹਰਪ੍ਰੀਤ ਸਿੰਘ ਦੀ ਦੇਖਰੇਖ ਹੇਠ ਆਰੰਭ ਮੌਕੇ ਮੁੱਖ ਮਹਿਮਾਨ ਵੱਜੋਂ ਹਾਕੀ ਓਲੰਪੀਅਨ ਸਾਬਕਾ ਕਪਤਾਨ ਤੇ ਕੋਚ ਸੰਦੀਪ ਕੌਰ ਹੋਏ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਜਦਕਿ ਵਿਸ਼ੇਸ ਮਹਿਮਾਨ ਵੱਜੋਂ ਪਟੇਲ ਮੈਮੋਰੀਅਲ ਨੈਸ਼ਨਲ ਸੁਸਾਇਟੀ ਦੇ ਵਿੱਤ ਸੈਕਟਰੀ ਸ਼੍ਰੀਮਤੀ ਠਾਕੁਰੀ ਖੁਰਾਨਾ ਤੇ ਸੈਕਟਰੀ ਸ਼੍ਰੀ. ਵਿਨੈ ਕੁਮਾਰ ਵਾਇਸ ਚੇਅਰਮੈਨ ਪੈਪਸੂ ਨੇ ਸਿਰਕਤ ਕੀਤੀ।ਇਸ ਅਥਲੈਟਿਕ ਮੀਟ ਦੇ ਮੁਕਾਬਲਿਆਂ ਵਿਚ ਮੁੰਡਿਆਂ ਅਤੇ ਕੁੜੀਆਂ ਦੀਆਂ 4 ਵੱਖ-ਵੱਖ ਕਾਲਜਾਂ ਹਾਉਸ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ‘ਚੋਂ ਪਟੇਲ ਕਾਲਜ ਦੇ ਕੌਮੀਂ, ਇੰਟਰ ਯੂਨੀਵਰਸਿਟੀ ਸਮੇਤ ਵੱਖ-ਵੱਖ ਪੱਧਰ ‘ਤੇ ਮੱਲਾਂ ਮਾਰਨ ਵਾਲੇ ਖਿਡਾਰੀ ਵੀ ਸ਼ਾਮਲ ਹਨ। ਇਨ੍ਹਾਂ ਵਿਚੋਂ ਭਾਨੂ ਪ੍ਰਤਾਪ ਸਿੰਘ, ਲਵਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ, ਇੰਦਰਪਾਲ ਸਿੰਘ, ਖੇਮ ਸਿੰਘ, ਅਜੇਪਾਲ ਸਿੰਘ, ਰਮਨਦੀਪ ਕੌਰ, ਆਕ੍ਰਿਤੀ, ਕ੍ਰਿਸ਼ਨਾ ਗੁਪਤਾ, ਪਰਮਿੰਦਰ ਕੌਰ ਸਮੇਤ 28 ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।