ਕੇਂਦਰੀ ਕਾਨੂੰਨ ਮੰਤਰੀ ਦਾ ਵੱਡਾ ਬਿਆਨ, ਕਿਹਾ ਯੈੱਸ ਬੈਂਕ ਦੀ ਹਾਲਤ ਲਈ ਕਾਂਗਰਸ ਜਿੰਮੇਵਾਰ

ਪਟਨਾ: ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਯੈੱਸ ਬੈਂਕ ਦੇ ਕਿਸੇ ਵੀ ਨਿਵੇਸ਼ਕ ਦਾ ਪੈਸਾ ਨਹੀਂ ਡੁਬੇਗਾ। ਇਸਦੇ ਨਾਲ ਹੀ, ਰਵੀ ਸ਼ੰਕਰ ਪ੍ਰਸਾਦ ਨੇ ਯੈੱਸ ਬੈਂਕ ਦੀ ਇਸ ਦੁਖੀ ਸਥਿਤੀ ਲਈ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ, “ਜਿੱਥੋਂ ਤੱਕ ਯੈੱਸ ਬੈਂਕ ਦਾ ਸਵਾਲ ਹੈ, ਸਰਕਾਰ ਸਖ਼ਤ ਕਾਰਵਾਈ ਕਰ ਰਹੀ ਹੈ। ਸਟੇਟ ਬੈਂਕ ਉਸ ਦਿਸ਼ਾ ਵੱਲ ਵਧ ਰਿਹਾ ਹੈ।ਕਾਨੂੰਨ ਮੰਤਰੀ ਨੇ ਕਿਹਾ, “ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਬਾਰੇ ਵਿਸਥਾਰ ਨਾਲ ਦੱਸਿਆ ਹੈ ਕਿ ਬੈਂਕ ਦੀ ਸਥਿਤੀ ਖ਼ਰਾਬ ਕਰਨ ਵਾਲੇ ਕਰਜ਼ੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਵਿੱਤ ਮੰਤਰੀ ਪੀ ਚਿਦੰਬਰਮ ਦੇ ਕਾਰਜਕਾਲ ਦੌਰਾਨ ਦਿੱਤੇ ਗਏ ਸਨ। ਰਵੀ ਸ਼ੰਕਰ ਪ੍ਰਸਾਦ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਸ ਸਮੇਂ ਫੋਨ ਬੈਂਕਿੰਗ ਹੁੰਦੀ ਸੀ। ਇਸ ਤੋਂ ਕਰਜ਼ਾ ਲਓ ਅਤੇ ਉਸਨੂੰ ਦਿਓ ਅਤੇ ਕਮਿਸ਼ਨ ਖਾਓ। ਇਸ ਕਮਿਸ਼ਨ ਲੈਣ ਦੀ ਪ੍ਰਣਾਲੀ ਬੈਂਕਾਂ ਨੂੰ ਪ੍ਰੇਸ਼ਾਨ ਕਰ ਰਹੀ ਸੀ। ਸਾਡੀ ਸਰਕਾਰ ਕਾਰਵਾਈ ਕਰ ਰਹੀ ਹੈ ਅਤੇ ਕਿਸੇ ਜਮ੍ਹਾਕਰਤਾ ਨੂੰ ਕੋਈ ਨੁਕਸਾਨ ਨਹੀਂ ਹੋਏਗਾ। ”ਰਵੀ ਸ਼ੰਕਰ ਨੇ ਰਾਹੁਲ ਗਾਂਧੀ ‘ਤੇ ਵੀ ਹਮਲਾ ਕਰਦਿਆਂ ਬੋਲਿਆ ਕਿ, “ਰਾਹੁਲ ਗਾਂਧੀ ਦੀ ਸੋਚ ਉਨ੍ਹਾਂ ਨੂੰ ਮੁਬਾਰਕ ਉਹ ਜਿਨ੍ਹਾਂ ਬੋਲਦੇ ਹਨ ਓਨਾਂ ਹੀ ਹੇਠਾਂ ਜਾਈ ਜਾਂਦੇ ਹਨ। ਅੱਜ ਅਸੀਂ ਦੇਸ਼ ਦੀਆਂ ਮਹਿਲਾਂਵਾਂ ਪ੍ਰਤੀ ਸਮਰਪਿਤ ਹਾਂ। ਸਾਡੀ ਸਰਕਾਰ ਯੈੱਸ ਬੈਂਕ ਨੂੰ ਦੇਖ ਰਹੀ ਹੈ, ਇੱਕ ਵੀ ਨਿਵੇਸ਼ਕ ਦਾ ਪੈਸਾ ਨਹੀਂ ਡੁੱਬੇਗਾ। ਕਿਸੇ ਦਾ ਕੋਈ ਨੁਕਸਾਨ ਨਹੀਂ ਹੋਵੇਗਾ।”