ਉਨਾਓ ਬਲਾਤਕਾਰ ਕੇਸ: ਬੀਜੇਪੀ ਦੇ ਸਾਬਕਾ ਵਿਧਾਇਕ ਸੇਂਗਰ ਨੂੰ 10 ਸਾਲ ਕੈਦ

ਨਵੀਂ ਦਿੱਲੀਉਨਾਓ ਬਲਾਤਕਾਰ ਪੀੜਤ ਦੇ ਪਿਤਾ ਦੀ ਮੌਤ ਦੇ ਮਾਮਲੇ ਵਿੱਚ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਕੁਲਦੀਪ ਸੇਂਗਰ ਪੀੜਤਾ ਦੇ ਪਿਤਾ ਦੀ ਹੱਤਿਆ ਦੇ ਮਾਮਲੇ ਵਿੱਚ ਕੇਸ ਦਾ ਸਾਹਮਣਾ ਕਰ ਰਿਹਾ ਹੈ। ਸਜ਼ਾ ਤੇ ਬਹਿਸ ਕੱਲ੍ਹ ਪੂਰੀ ਹੋ ਗਈ ਸੀ। ਮਾਰਚ ਨੂੰ ਸੇਂਗਰ ਸਮੇਤ ਸੱਤ ਮੁਲਜ਼ਮਾਂ ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਪੀੜਤ ਲੜਕੀ ਦੇ ਪਿਤਾ ਦੀ ਅਪ੍ਰੈਲ, 2018 ਨੂੰ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ।ਭਾਜਪਾ ਤੋਂ ਬਰਖਾਸਤ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੇ ਕਰਾਸ ਪੜਤਾਲ ਦੌਰਾਨ ਕਿਹਾ ਕਿ ਜੇ ਉਸ ਨੇ ਕੋਈ ਗਲਤੀ ਕੀਤੀ ਹੈ ਤਾਂ ਉਸ ਨੂੰ ਫਾਂਸੀ ਦੇ ਦਿੱਤੀ ਜਾਵੇ ਤੇ ਉਸ ਦੀਆਂ ਅੱਖਾਂ ਵਿੱਚ ਤੇਜ਼ਾਬ ਪਾਇਆ ਜਾਵੇ। ਸਜ਼ਾ ਦੀ ਅਵਧੀ ਤੇ ਮੁਕੱਦਮੇ ਦੇ ਦੌਰਾਨ ਸੇਂਗਰ ਨੇ ਆਪਣਾ ਪੱਖ ਖ਼ੁਦ ਪੇਸ਼ ਕੀਤਾ। ਉਸ ਨੇ ਜ਼ਿਲ੍ਹਾ ਜੱਜ ਧਰਮੇਸ਼ ਸ਼ਰਮਾ ਅੱਗੇ ਦਾਅਵਾ ਕੀਤਾ ਕਿ ਉਹ ਪੀੜਤ ਪਿਤਾ ਦੇ ਕਤਲ ਚ ਸ਼ਾਮਲ ਨਹੀਂ ਸੀ।