ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਨੇ ਵਿਆਹ ‘ਚ ਇਕੱਠਿਆਂ ਲਾਏ ਠੁਮਕੇ

ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਕਾਰ ਹੋਇਆ ਝਗੜਾ ਕਿਸੇ ਤੋਂ ਲੁਕਿਆ ਨਹੀਂ ਹੈ। The Kapil Sharma Show ਵਿਚ ਇਕੱਠਿਆਂ ਕਾਮੇਡੀ ਕਰਨ ਵਾਲੇ ਕਪਿਲ ਅਤੇ ਸੁਨੀਲ ਆਸਟਰੇਲੀਆ ਤੋਂ ਪਰਤ ਮੌਕੇ ਫਲਾਇਟ ਵਿਚ ਦੋਵੇਂ ਲੜ ਪਏ ਸਨ। ਉਸ ਤੋਂ ਬਾਅਦ ਦੋਵੇਂ ਵੱਖ ਹੋ ਗਏ। ਦੋ ਸਾਲ ਬਾਅਦ ਦੋਵੇਂ ਸਲਮਾਨ ਖਾਨ ਦੇ ਜਨਮਦਿਨ ਦੀ ਪਾਰਟੀ ਵਿਚ ਪਹਿਲੀ ਵਾਰ ਇਕੱਠੇ ਨਜ਼ਰ ਆਏ ਸਨ। ਹੁਣ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਦੋਵੇਂ ਇਕੱਠਿਆ ਹੀ ਸਟੇਜ ਉਤੇ ਨਚਦੇ ਨਜ਼ਰ ਆ ਰਹੇ ਹਨ।ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਤਾਜ਼ਾ ਵੀਡੀਓ ਕਲਿਪ ਨੂੰ ਕਪਿਲ ਕੁਮਰੀਆ ਨੇ ਸ਼ੇਅਰ ਕੀਤਾ ਹੈ, ਜੋ ਦੋਵਾਂ ਦੇ ਦੋਸਤ ਹਨ। ਇਸ ਵਿਆਹ ਵਿਚ ਕਪਿਲ ਸ਼ਰਮਾ, ਸੁਨੀਲ ਗਰੋਵਰ ਅਤੇ ਮੀਕਾ ਸਿੰਘ ਵੀ ਨਜ਼ਰ ਆਏ।ਜਾਣਕਾਰੀ ਅਨੁਸਾਰ ਇਹ ਵਿਆਹ ਕਪਿਲ ਕੁਮਾਰਿਆ ਦੀ ਧੀ ਕਨਿਕਾ ਕੁਮਾਰਿਆ ਦਾ ਸੀ, ਜਿਸ ਵਿਚ ਤਿੰਨੇ ਕਲਾਕਾਰ ਪੁੱਜੇ ਸਨ। ਕਪਿਲ ਨੇ ਇਹ ਵੀਡੀਓ ਰੀਟਵਿਟ ਕੀਤਾ ਅਤੇ ਸੁਨੀਲ ਨੇ ਵੀਡੀਓ ਵਿਚ ਆਪਣਾ ਕੁਮੈਂਟ ਕੀਤਾ ਹੈ।