ਹੁਣ ਪੰਜਾਬ ਦੇ ਕਲੱਬ, ਸ਼ਾਪਿੰਗ ਮਾਲ, ਸਿਨੇਮਾ ਘਰ, ਜਿਮ ਆਦਿ ਰਹਿਣਗੇ ਬੰਦ

ਚੰਡੀਗੜ੍ਹ – ਪੰਜਾਬ ‘ਚ ਅੱਜ ਤੋਂ ਸਾਰੇ ਜਿਮ, ਕਲੱਬ, ਸ਼ਾਪਿੰਡ ਮਾਲ ਅਤੇ ਸਿਨੇਮਾ ਘਰ 31 ਮਾਰਚ 2020 ਤੱਕ ਬੰਦ ਰਹਿਣਗੇ। ਇਹ ਹੁਕਮ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੁਆਰਾ ਕੀਤੇ ਗਏ ਹਨ। ਕੋਰੋਨਾ ਵਾਇਰਸ ਦੇ ਪਰਕੋਪ ਕਾਰਨ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ ਜ਼ਿਆਦਾ ਇਕੱਠ ਵਾਲੀਆਂ ਜਗ੍ਹਾਵਾਂ ‘ਤੇ ਲੋਕ ਇਕੱਤਰ ਨਾ ਹੋਣ ਤਾਂ ਜੋ ਇਸ ਵਾਇਰਸ ਨੂੰ ਫੈਲਣੋ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਇਸ ਤੋਂ ਬਚਾਇਆ ਜਾ ਸਕੇ।