ਅਮਰੀਕਾ : ਮਿਸੌਰੀ ‘ਚ ਗੋਲੀ ਚੱਲੀ, 5 ਮਰੇ

ਮਿਸੌਰੀ: ਮਿਸੌਰੀ ਵਿਚ ਇਕ ਗੈਸ ਸਟੇਸ਼ਨ ‘ਤੇ ਚਲਾਈਆਂ ਗੋਲੀਆਂ ਵਿਚ ਇਕ ਪੁਲਿਸ ਅਫਸਰ ਤੇ ਇਕ ਸ਼ੱਕੀ ਗੰਨਮੈਨ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਘਟਨਾ ਸਥਾਨਕ ਸਮੇਂ ਅਨੁਸਾਰ ਸੋਮਾਰ ਨੂੰ ਵਾਪਰੀ। ਪੁਲਿਸ ਨੂੰ 11.24 ਵਜੇ ਫੋਨ ਆਏ ਕਿ ਸ਼ਹਿਰ ਵਿਚ ਗੋਲੀ ਚੱਲ ਰਹੀ ਹੈ ਤੇ ਇਕ ਕਾਲ 11.43 ‘ਤੇ ਆਈ ਜਿਸ ਵਿਚ ਕਾਲਰ ਨੇ ਦੱਸਿਆ ਕਿ ਕੁਮ ਐਂਡ ਗੋ ਗੈਸ ਸਟੇਸ਼ਨ ‘ਤੇ ਵਹੀਕਲ ਕਰੈਸ਼ ਹੋਇਆ ਹੈ ਤੇ ਸ਼ੱਕੀ ਹਥਿਆਰਬੰਦ ਵਿਅਕਤੀ ਗਾਹਕਾਂ ਅਤੇ ਸਟੋਰ ਮੁਲਾਜ਼ਮਾਂ ‘ਤੇ ਗੋਲੀਆਂ ਚਲਾ ਰਿਹਾ ਹੈ। ਸਪ੍ਰਿੰਗਫੀਲਡ ਪੁਲਿਸ ਮੁਖੀ ਪਾਲ  ਵਿਲੀਅਮਜ਼ ਨੇ ਦੱਸਿਆ ਕਿ ਪੁਲਿਸ ਦਾ ਮੰਨਣਾ ਹੈ ਕਿ ਸਾਰੀ ਗੋਲੀਬਾਰੀ ਵਿਚ ਇਕ ਹੀ ਵਿਅਕਤੀ ਸ਼ਾਮਲ ਸੀ।