ਚੰਡੀਗੜ ‘ਚ ਬਾਊਂਸਰ ਨੂੰ ਗੋਲੀਆਂ ਮਾਰ ਕਤਲ ਕਰ ਕੇ ਫੇਸਬੁੱਕ ‘ਤੇ ਪਾਈ ਪੋਸਟ..

ਚੰਡੀਗੜ੍ਹ ਵਿਚ ਦੋ ਬਾਈਕ ਸਵਾਰ ਬਦਮਾਸ਼ਾ ਨੇ ਬਾਊਂਸਰ ਸੁਰਜੀਤ ਨੂੰ 5 ਗੋਲੀਆ ਮਾਰੀਆਂ। ਇਸ ਤੋਂ ਬਾਅਦ ਬਦਮਾਸ਼ ਫ਼ਰਾਰ ਹੋ ਗਏ ਹਨ। ਇਸ ਮੌਕੇ ਮੁਲਜ਼ਮਾਂ ਨੇ 7 ਰਾਊਂਡ ਫਾਇਰ ਕੀਤੇ ਸਨ ਜਿੰਨਾ ਵਿਚੋਂ 5 ਗੋਲੀਆਂ ਸੁਰਜੀਤ ਨੂੰ ਲੱਗਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਲਾਜ ਲਈ ਪੀਜੀਆਈ ਭਰਤੀ ਕਰਵਾਇਆ ਗਿਆ ਸੀ। ਪੀਜੀਆਈ ਵਿਚ ਇਲਾਜ ਦੌਰਾਨ ਬਾਊਂਸਰ ਸੁਰਜੀਤ ਨੇ ਦਮ ਤੋੜ ਦਿੱਤਾ ਹੈ।ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ। ਸੁਰਜੀਤ ਦੇ ਕਤਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜ਼ਿਕਰਯੋਗ ਹੈ ਕਿ ਮੀਤ ਮਰਡਰ ਮਾਮਲੇ ਵਿਚ ਮ੍ਰਿਤਕ ਬਾਉਂਸਰ ਸੁਰਜੀਤ ਦਾ ਨਾਂਅ ਆਉਂਦਾ ਸੀ ।