ਚੰਡੀਗੜ੍ਹ ‘ਚ ਪਹਿਲਾ ਪਾਜ਼ੀਟਿਵ ਕੇਸ ਆਇਆ ਕੋਰੋਨਾ ਵਾਇਰਸ ਦਾ

ਚੰਡੀਗੜ੍ਹ, 19 ਮਾਰਚ, 2020 : ਚੰਡੀਗੜ੍ਹ ਵਿਚ ਕੋਰੋਨਾਵਾਇਰਸ ਦਾ ਪਹਿਲਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। 23 ਸਾਲਾ ਮਹਿਲਾ ਜੋ ਹਾਲ ਹੀ ਵਿਚ ਇੰਗਲੈਂਡ ਤੋਂ ਵਾਪਸ ਪਰਤੀ ਹੈ ਦਾ ਬੁੱਧਵਾਰ ਨੂੰ ਟੈਸਟ ਪਾਜ਼ੀਟਿਵ ਪਾਇਆ ਗਿਆ। ਟ੍ਰਾਇਸਿਟੀ ਵਿਚ ਇਹ ਪਹਿਲਾ ਪਾਜ਼ੀਟਿਵ ਕੇਸ ਹੈ।ਇਹ ਮਹਿਲਾ ਸੈਕਟਰ 21 ਦੀ ਰਹਿਣ ਵਾਲੀ ਹੈ ਜਿਸਨੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਆ ਕੇ ਦੱਸਿਆ ਸੀ ਕਿ ਉਹ 15 ਮਾਰਚ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੀ ਸੀ ਤੇ ਉਸਨੂੰ ਠੰਢ ਲੱਗ ਗਈ ਤੇ ਬੁਖਾਰ ਹੋ ਗਿਆ ਹੈ। ਬਾਅਦ ਵਿਚ ਇਸਦੇ ਲੱਛਣ ਘਟਦੇ ਗਏ। ਉਸਦੇ ਸੈਂਪਲ ਟੈਸਟ ਲਈ ਪੀ ਜੀ ਆਈ ਭੇਜ ਗਏ ਜੋ ਪਾਜ਼ੀਟਿਵ ਪਾਏ ਗਏ।ਸਰਕਾਰੀ ਮੈਡੀਕਲ ਕਾਲਜ ਦੇ ਅਧਿਕਾਰੀਆਂ ਨੇ ਮਰੀਜ਼ ਅਤੇ ਉਸਦੀ ਮਾਂ ਨੂੰ ਇਕਾਂਤਵਾਸ ਵਿਚ ਰੱਖਿਆ ਹੈ ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਉਸਦੇ ਪਰਿਵਾਰਕ ਮੈਂਬਰਾਂ ਨੂੰ ਘਰ ਵਿਚ ਇਕਾਂਤਵਾਸ ਵਿਚ ਰੱਖਿਆ ਗਿਆ ਹੈ।