ਪੰਜਾਬ ‘ਚ ਨਿੱਜੀ ਤੇ ਸਰਕਾਰੀ ਬੱਸਾਂ ਬੰਦ, 10 ਤੇ 12ਵੀਂ ਦੇ ਇਮਤਿਹਾਨ ਮੁਲਤਵੀ, ਜਾਣੋ ਹੋਰ ਫੈਸਲੇ

ਕੋਰੋਨਾ ਵਾਇਰਸ ਨੂੰ ਨਜਿੱਠਣ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਹੈ ਕਿ ਪੰਜਾਬ ਵਿਚ ਕੱਲ ਤੋਂ ਨਿਜੀ ਅਤੇ ਸਰਕਾਰੀ ਬੱਸਾਂ ਬੰਦ ਕਰ ਦਿੱਤੀਆ ਹਨ। ਬਾਜਾਰ ਵਿਚ ਆਟੋ ਰਿਕਸ਼ਾ ਉਤੇ ਵੀ ਰੋਕ ਲਗਾ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਪੰਜਾਬ ਸਾਰੇ ਹੋਟਲ –ਰੈਸਟੋਂਰੈਂਟ ਬੰਦ ਕਰ ਦਿੱਤੇ ਹਨ।  10 ਵੀਂ ਅਤੇ 12 ਵੀਂ ਜੇ ਇਮਤਿਹਾਨਾਂ ਕੋਰੋਨਾ ਵਾਇਰਸ ਕਾਰਨ ਮੁਲਤਵੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਕਮਿਸ਼ਨਰ, DC, SSP ਨੂੰ ਆਪਣਾ ਸਟੇਸ਼ਨ ਨਾ ਛੱਡਣ ਦੇ ਹੁਕਮ ਜਾਰੀ ਕੀਤੇ ਹਨ।ਕੋਰੋਨਾ ਵਾਇਰਸ ਦਾ ਕਹਿਰ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਉਤੇ ਜਾਰੀ ਹੈ। ਜੇਕਰ ਗੱਲ ਭਾਰਤ ਦੀ ਕਰੀਏ ਇੱਥੇ ਵੀ 166 ਵਿਅਕਤੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 3 ਵਿਅਕਤੀਆ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਇਸ ਕੋਰੋਨਾ ਦੇ ਕਹਿਰ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੋਰੋਨਾ ਤੋਂ ਬਚਣ ਲਈ ਵੱਡੇ ਫੈਸਲੇ ਕੀਤੇ ਹਨ।ਪੰਜਾਬ ਸਰਕਾਰ ਦਾ ਵੱਡਾ ਫੈਸਲਾ ਹੈ ਕਿ ਪੰਜਾਬ ਵਿਚ ਕੱਲ ਰਾਤ 12 ਵਜੋਂ ਤੋਂ ਨਿਜੀ ਅਤੇ ਸਰਕਾਰੀ ਬੱਸਾਂ ਬੰਦ ਕਰ ਦਿੱਤੀਆ ਹਨ। ਬਾਜਾਰ ਵਿਚ ਆਟੋ ਰਿਕਸ਼ਾ ਉਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਸ ਦਾ ਮਤਲਬ ਜਨਤਕ ਆਵਾਜਾਈ ਉੱਤੇ ਸਰਕਾਰ ਨੇ ਰੋਕ ਲਗਾ ਦਿੱਤੀ ਹੈ। ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਲੋਕਾ ਦੀ ਸੁਰੱਖਿਆ ਨੂੰ ਲੈ ਕੇ ਇਹ ਫੈਸਲਾ ਲਿਆ ਹੈ।