ਸ਼ੇਅਰ ਬਾਜ਼ਾਰ ‘ਚ ਭੁਚਾਲ: Sensex 1709 ਅੰਕ ਡਿਗਿਆ, ਡੁੱਬ ਗਏ ₹5.5 ਕਰੋੜ

ਕੋਰੋਨਾ ਵਾਇਰਸ ਦਾ ਕਹਿਰ ਸ਼ੇਅਰ ਬਾਜਾਰ ਵਿਚ ਜਾਰੀ ਹੈ। ਲਗਾਤਾਰ ਤੀਜੇ ਦਿਨ ਸੇਂਸੇਕਸ ਅਤੇ ਨਿਫਟੀ ਵਿਚ ਭਾਰੀ ਅੰਕਾਂ ਦੀ ਗਿਰਾਵਟ ਨਾਲ ਬੰਦ ਹੋਏ। Sensex 1709.58 ਅੰਕ ਯਾਨੀ 5.59 ਫੀਸਦੀ ਟੁਟ ਕੇ 28,869.51 ਅੰਕ ਉਤੇ ਬੰਦ ਹੋਇਆ। ਇਸਦੇ ਨਾਲ ਹੀ ਨਿਫਟੀ 425.55 ਅੰਕ ਯਾਨੀ 4.75 ਫੀਸਦੀ ਡਿਗ ਕੇ 8,541.50 ਉਤੇ ਬੰਦ ਹੋਇਆ। ਸੈਂਸੈਕਸ 30 ਦੇ 28 ਸ਼ੇਅਰ ਲਾਲ ਨਿਸ਼ਾਨ ‘ਤੇ ਰਹੇ, ਜਦੋਂ ਕਿ ਨਿਫਟੀ ‘ਚ 6 ਸ਼ੇਅਰ ਹਰੇ ਨਿਸ਼ਾਨ ‘ਤੇ ਬੰਦ ਹੋਏ। ਡਾਓ ਫਿਊਚਰਜ਼ ਹੇਠਾਂ ਡਿੱਗ ਗਿਆ, ਜਿਸ ਕਾਰਨ ਬਾਜ਼ਾਰ ਦੀ ਹਾਲਤ ਵਿਗੜਦੀ ਗਈ। ਅੱਜ ਦੇ ਕਾਰੋਬਾਰ ਵਿਚ ਸੈਕਟਰਲ ਇੰਡੈਕਸ ਵਿਚ ਨਿਫਟੀ ਮੀਡੀਆ ਨੂੰ ਛੱਡ ਕੇ, ਸਭ ਕੁਝ ਡਿੱਗ ਰਿਹਾ ਸੀ। ਬੈਂਕਿੰਗ, ਆਟੋ, ਵਿੱਤੀ ਸੇਵਾਵਾਂ, ਧਾਤੂ, ਫਾਰਮਾ, ਰੀਅਲਟੀ ਖੇਤਰ ਸਭ ਤੋਂ ਵੱਧ ਘਾਟੇ ਵਾਲੇ ਸਨ। ਬਾਜ਼ਾਰ ‘ਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 5.5 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।ਬਾਜਾਰ ਵਿਚ ਗਿਰਾਵਟ ਕਾਰਨ ਇਕ ਵਾਰ ਮੁੜ ਨਿਵੇਸ਼ਕਾਂ ਨੂੰ ਤਗੜਾ ਝਟਕਾ ਲਗਿਆ ਹੈ। ਬੁਧਵਾਰ ਨੂੰ ਨਿਵੇਸ਼ਕਾਂ ਦੇ 5 ਲੱਖ ਕਰੋੜ ਰੁਪਏ ਤੋਂ ਵੱਧ ਡੁੱਬ ਗਏ. ਮੰਗਲਵਾਰ ਨੂੰ ਬੀਐਸਈ ਉਤੇ ਲਿਸਟਿਡ ਕੁਲ ਕੰਪਨੀਆਂ ਦਾ ਮਾਰਕੀਟ ਕੈਪ 1,19,52,066.11 ਕਰੋੜ ਰੁਪਏ ਸੀ ਜੋ ਅੱਜ 5,68,436.93 ਰੁਪਏ ਘੱਟ ਕੇ 1,13,83,629.18 ਕਰੋੜ ਰੁਪਏ ਹੋ ਗਿਆ।