ਕੋਰੋਨਾ ਦਾ ਕਹਿਰ: 12 ਘੰਟਿਆਂ ‘ਚ 25 ਮੌਤਾਂ, ਮਰੀਜ਼ਾਂ ਦੀ ਗਿਣਤੀ 5000 ਤੋਂ ਪਾਰ

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ 5194 ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 402 ਵਿਅਕਤੀ ਠੀਕ ਹੋਏ ਹਨ, ਜਦਕਿ 149 ਲੋਕਾਂ ਦੀ ਮੌਤ ਹੋ ਗਈ ਹੈ। ਵੱਡੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ਵਿੱਚ 35 ਮੌਤਾਂ ਹੋਈਆਂ ਹਨ ਤੇ 773 ਸੰਕਰਮਣ ਦੇ ਕੇਸ ਹੋ ਚੁੱਕੇ ਹਨ। ਮਹਾਰਾਸ਼ਟਰ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 1000 ਨੂੰ ਪਾਰ ਕਰ ਗਈ ਹੈ। ਰਾਜ ਵਿੱਚ ਹੁਣ ਤਕ 64 ਲੋਕਾਂ ਦੀ ਮੌਤ ਹੋ ਚੁੱਕੀ ਹੈ।ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ਵਿੱਚ 64, ਗੁਜਰਾਤ ਤੇ ਮੱਧ ਪ੍ਰਦੇਸ਼ ਵਿੱਚ 13-13, ਪੰਜਾਬ, ਦਿੱਲੀ ਤੇ ਤੇਲੰਗਾਨਾ ਵਿੱਚ 7-7, ਪੱਛਮੀ ਬੰਗਾਲ 5, ਉੱਤਰ ਪ੍ਰਦੇਸ਼, ਰਾਜਸਥਾਨ ਤੇ ਆਂਧਰਾ ਪ੍ਰਦੇਸ਼ ਵਿੱਚ 3-3, ਤਾਮਿਲਨਾਡੂ ਵਿੱਚ 5, ਕਰਨਾਟਕ ਵਿੱਚ 7 ਹਨ। ਜੰਮੂ-ਕਸ਼ਮੀਰ ਤੇ ਕੇਰਲ ਵਿੱਚ 2-2 ਮੌਤਾਂ, ਹਰਿਆਣਾ, ਹਿਮਾਚਲ, ਉੜੀਸਾ ਤੇ ਬਿਹਾਰ ਵਿੱਚ ਇੱਕ-ਇੱਕ ਮੌਤਾਂ ਹੋਈਆਂ।

About Sanjhi Soch 645 Articles
Sanjhi Soch gives you daily dose of Genuine news. Sanjhi soch is an worldwide newspaper trusted by millions.