21 ਦੌੜਾਂ ਨਾਲ ਮਿਲੀ ਹਾਰ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ?

ਬੈਂਗਲੁਰੂ— ਚੌਥੇ ਵਨ ਡੇ ਮੈਚ ‘ਚ ਵੀਰਵਾਰ ਨੂੰ 21 ਦੌੜਾਂ ਨਾਲ ਮਿਲੀ ਹਾਰ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਆਸਟਰੇਲੀਆਈ ਟੀਮ ਮੇਜਬਾਨ ਟੀਮ ਤੋਂ ਬਿਹਤਰੀਨ ਖੇਡੀ ਇਸ ਲਈ ਉਹ ਜਿੱਤਣ ‘ਚ ਸਫਲ ਰਹੀ।ਐੱਮ. ਚਿੰਨਾਸਵਾਮੀ ਸਟੇਡੀਅਮ ‘ਚ ਖੇਡੇ ਗਏ ਇਸ ਮੈਚ ‘ਚ ਆਸਟਰੇਲੀਆ ਨੇ ਭਾਰਤ ਦੇ ਸਾਹਮਣੇ 335 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ ਸੀ। ਭਾਰਤੀ ਟੀਮ ਪੂਰੇ 50 ਓਵਰ ਖੇਡਣ ਤੋਂ ਬਾਅਦ 8 ਵਿਕਟਾਂ ਦੇ ਨੁਕਸਾਨ ‘ਤੇ 313 ਦੌੜਾਂ ਹੀ ਬਣਾ ਸਕੀ। ਹਾਲਾਂਕਿ ਇਸ ਹਾਰ ਤੋਂ ਬਾਅਦ ਵੀ ਭਾਰਤ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ‘ਚ 3-1 ਦੀ ਜੇਤੂ ਬੜਤ ਬਣਾਈ ਹੋਈ ਹੈ। ਆਸਟਰੇਲੀਆ ਦੇ ਲਈ ਡੇਵਿਡ ਵਾਰਨਰ ਨੇ 124 ਅਤੇ ਆਰੋਨ ਫਿੰਚ ਨੇ 94 ਦੌੜਾਂ ਦੀਆਂ ਪਾਰੀਆਂ ਖੇਡਿਆ ਅਤੇ ਪਹਿਲੇ ਵਿਕਟ ਦੇ ਲਈ 231 ਦੌੜਾਂ ਦੀ ਵਿਸ਼ਾਲ ਸਾਝੇਦਾਰੀ ਕੀਤੀ।ਮੈਚ ਤੋਂ ਬਾਅਦ ਕੋਹਲੀ ਨੇ ਕਿਹਾ ਕਿ ਸਾਡੀ ਟੀਮ ਦੀ ਸਲਾਮੀ ਜੋੜੀ ਨੇ ਵਧੀਆ ਸ਼ੁਰੂਆਤ ਕੀਤੀ, ਪਰ ਇਸ ਤੋਂ ਬਾਅਦ ਸਾਨੂੰ ਇਕ ਹੋਰ ਵੱਡੀ ਸਾਝੇਦਾਰੀ ਦੀ ਜਰੂਰਤ ਸੀ। ਇਸ ਲਿਹਾਜ਼ ਨਾਲ ਇਹ ਬਿਹਤਰੀਨ ਬੱਲੇਬਾਜ਼ ਦਾ ਪ੍ਰਦਰਸ਼ਨ ਨਹੀਂ ਸੀ। ਇਹ ਹੁੰਦਾ ਹੈ। ਕਈ ਵਾਰ ਖਿਡਾਰੀਆਂ ਦਾ ਦਿਨ ਨਹੀਂ ਹੁੰਦਾ। ਉਮੇਸ਼ ਯਾਦਵ ਅਤੇ ਮੁਹੰਮਦ ਸ਼ਮੀ ਨੇ ਬਿਹਤਰੀਨ ਗੇਂਦਬਾਜ਼ ਕੀਤੀ। ਸਪਿਨਰਾਂ ਦਾ ਅੱਜ ਦਾ ਦਿਨ ਵਧੀਆ ਨਹੀਂ ਰਿਹਾ।

Be the first to comment

Leave a Reply