21 ਸਾਲ ਦੀ ਉਮਰ ਦੇ ਬਆਦ ਨੌਜਵਾਨਾਂ ਅਸਾਲਟ ਰਾਈਫਲਾਂ ਲਈ ਜਾਇਜ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ 21 ਸਾਲ ਦੀ ਉਮਰ ਦੇ ਬਆਦ ਹੀ ਨੌਜਵਾਨਾਂ ਨੂੰ ਅਸਾਲਟ ਰਾਈਫਲਾਂ ਲਈ ਜਾਇਜ ਦੱਸਿਆ ਹੈ। ਉਨ੍ਹਾਂ ਇਸ ਉਮਰ ਤੋਂ ਘਟ ਨੌਜਵਾਨਾਂ ਦੇ ਹੱਥਾਂ ’ਚ ਅਸਾਲਟ ਰਾਈਫਲਾਂ ਨਾ ਫੜਾਉਣ ਦੀ ਵਕਾਲਤ ਕੀਤੀ ਹੈ। ਅਮਰੀਕਾ ’ਚ ਬੰਦੂਕ ਹਿੰਸਾ ’ਤੇ ਛਿੜੀ ਬਹਿਸ ਦਰਮਿਆਨ ਟਰੰਪ ਨੇ ਕੌਮੀ ਰਾਈਫਲ ਐਸੋਸੀਏਸ਼ਨ (ਐਨਆਰਏ) ’ਚ ਆਪਣੇ ਵਫ਼ਾਦਾਰ ਹਮਾਇਤੀਆਂ ਨੂੰ ਝਕਾਨੀ ਦੇ ਦਿੱਤੀ ਹੈ। ਉਨ੍ਹਾਂ ਸਕੂਲਾਂ ’ਚ ਸੁਰੱਖਿਆ ਕਰਮੀਆਂ ਅਤੇ ਕਈ ਅਧਿਆਪਕਾਂ ਨੂੰ ਹਥਿਆਰਾਂ ਨਾਲ ਲੈਸ ਕਰਨ ’ਤੇ ਜ਼ੋਰ ਦਿੱਤਾ ਹੈ। ਇਸ ਸਮੇਂ 18 ਵਰ੍ਹਿਆਂ ਦਾ ਨੌਜਵਾਨ ਕਾਨੂੰਨੀ ਤੌਰ ’ਤੇ ਬੰਦੂਕ ਖ਼ਰੀਦ ਸਕਦਾ ਹੈ। ਟਰੰਪ ਨੇ ਕਿਹਾ ਕਿ ਫਲੋਰਿਡਾ ਦੇ ਸਕੂਲ ’ਚ ਹੋਈ ਗੋਲੀਬਾਰੀ ਮਗਰੋਂ ਉਨ੍ਹਾਂ ਕਾਂਗਰਸ ਦੇ ਕਈ ਮੈਂਬਰਾਂ ਅਤੇ ਐਨਆਰਏ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਉਨ੍ਹਾਂ ਦੀ ਯੋਜਨਾ ਨੂੰ ਲਾਗੂ ਕਰਨ ਦੀ ਹਾਮੀ ਭਰੀ ਹੈ।

Be the first to comment

Leave a Reply