24 ਵਿਕਾਸ਼ੀਲ ਦੇਸ਼ਾਂ ਦੇ 28 ਸਿਵਲ ਸਰਵਿਸਜ਼ ਅਧਿਕਾਰੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਅੰਮ੍ਰਿਤਸਰ, ਹਾਲ ਹੀ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਲੇਬਰ ਇਕਨੋਮਿਕਸ ਰੀਸਰਚ ਐਂਡ ਡਿਵੈਲਪਮੈਂਟ ਦਿੱਲੀ (ਭਾਰਤ ਸਰਕਾਰ ਦਾ ਨੀਤੀ ਆਯੋਗ ਬਾਰੇ ਇੰਸਟੀਚਿਊਟ) ਤੋਂ ਸਿਖਲਾਈ ਪ੍ਰਾਪਤ ਕਰ ਰਹੇ 24 ਵਿਕਾਸ਼ੀਲ ਦੇਸ਼ਾਂ ਦੇ 28 ਸਿਵਲ ਸਰਵਿਸਜ਼ ਅਧਿਕਾਰੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਦੇ ਇਸ ਦੌਰੇ ਦਾ ਪ੍ਰਬੰਧ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟਰੇਸ਼ਨ (ਮੈਗਸਿਪਾ ਪੰਜਾਬ ) ਵੱਲੋਂ ਕੀਤਾ ਗਿਆ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੇ ਇਨ੍ਹਾਂ ਅਧਿਕਾਰੀਆਂ ਨੂੰ ਲੰਗਰ ਛਕਾਉਣ ਤੋਂ ਇਲਾਵਾ ਉਨ੍ਹਾਂ ਨੂੰ ਧਾਰਮਿਕ ਕਿਤਾਬਾਂ ਦਾ ਇਕ ਇਕ ਸੈਟ ਭੇਂਟ ਕੀਤਾ। ਮੈਗਸਿਪਾ ਦੇ ਡਾਇਰੈਕਟਰ ਜਨਰਲ ਅਤੇ ਪੰਜਾਬ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ, ਇੰਸਟੀਚਿਊਟ ਦੇ ਡਾਇਰੈਕਟਰ ਸ੍ਰੀਮਤੀ ਰਾਜੀ ਪੀ ਸ੍ਰੀਵਾਸਤਵਾ ਨੇ ਇਨ੍ਹਾਂ ਅਧਿਕਾਰੀਆਂ ਨੂੰ ਹਰਿਮੰਦਰ ਸਾਹਿਬ ਦਾ ਦੌਰਾ ਕਰਵਾਉਣ ਲਈ ਭਾਰੀ ਦਿਲਚਸਪੀ ਦਿਖਾਈ ਅਤੇ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਸਾਸ਼ਨ ਨੂੰ ਇਸ ਦੌਰੇ ਵਾਸਤੇ ਹਰ ਮਦਦ ਕਰਾਉਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਸ੍ਰੀ ਐਸ:ਪੀ:ਜੋਸ਼ੀ ਜੀ:ਐਮ (ਪ੍ਰਬੰਧ), ਸ੍ਰੀ ਜਰਨੈਲ ਸਿੰਘ, ਸੀਨੀਅਰ ਸਲਾਹਕਾਰ ਅਤੇ ਮੈਗਸੀਪਾ ਦੇ ਕੋਰਸ ਡਾਇਰੈਕਟਰ ਡਾ: ਪੀ:ਵੀ: ਰਾਓ ਨੂੰ ਇਸ ਵਫ਼ਦ ਦੇ ਨਾਲ ਉਨ੍ਹਾਂ ਦੀ ਸਹੂਲਤ ਵਾਸਤੇ ਭੇਜਿਆ। ਵਫ਼ਦ ਦੇ ਇਹ ਅਧਿਕਾਰੀ ਅਫਗਾਨਿਸਤਾਨ, ਅਜਰਬੀਜਾਨ, ਭੁਟਾਨ, ਬੋਟਸਵਾਨ, ਸੋਟੇ ਦਵੋਰੇ, ਫਿਜੀ, ਗਰਨਾਡਾ, ਇਰਾਨ, ਕੀਨੀਆ, ਕ੍ਰਿਬਤੀ, ਲਾਈਬੀਰੀਆ, ਮਾਲਦੀਪ, ਮਾਲਾਵੀ, ਯੁਗਾਂਡਾ, ਉਰਗਈ, ਉਜਬੇਕਿਸਤਾਨ, ਜਾਂਬੀਆ, ਮਾਰੇਸ਼ਿਸ਼, ਈਜਿਪਤ, ਐਲ-ਸਾਲਵੇਡਰ, ਸ੍ਰੀਲੰਕਾ, ਤੰਜਾਨੀਆਂ, ਤਾਜਿਕਸਤਾਨ ਅਤੇ ਇਥੋਪੀਆ ਦੇਸ਼ਾਂ ਨਾਲ ਸਬੰਧਤ ਸਨ।

Be the first to comment

Leave a Reply