25 ਤਾਰੀਕ ਨੂੰ ਪੀ. ਆਰ. ਟੀ. ਸੀ. ਬੱਸਾਂ ਬੰਦ ਰੱਖਣ ਦਾ ਫੈਸਲਾ

ਪਟਿਆਲਾ : 25 ਤਾਰੀਕ ਨੂੰ ਪੰਚਕੂਲਾ ਸਥਿਤ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਸੁਣਾਏ ਜਾਣ ਵਾਲੇ ਫੈਸਲੇ ਦੇ ਮੱਦੇਨਜ਼ਰ ਪੀ. ਆਰ. ਟੀ. ਸੀ. ਨੇ 25 ਤਾਰੀਕ ਨੂੰ ਆਪਣੀਆਂ ਹਰਿਆਣਾ ਜਾਣ ਵਾਲੀਆਂ ਬੱਸਾਂ ਬੰਦ ਰੱਖਣ ਦਾ ਫੈਸਲਾ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੀ. ਆਰ. ਟੀ. ਵੀ. ਵਲੋਂ 24 ਤਾਰੀਕ ਦੁਪਹਿਰ 12 ਵਜੇ ਤੋਂ ਹੀ ਬਠਿੰਡਾ, ਬੁਢਲਾਡਾ, ਸੰਗਰੂਰ ਅਤੇ ਬਰਨਾਲਾ ਡਿਪੂ ਵਲੋਂ 26 ਤਾਰੀਕ ਤਕ ਬੱਸ ਸਰਵਿਸ ਬੰਦ ਰੱਖੀ ਜਾਵੇਗੀ।
ਜ਼ਿਲਾ ਪੱਧਰ ਅਤੇ ਮੁੱਖ ਦਫਤਰ ਪੀ. ਆਰ. ਟੀ. ਸੀ. ਆਪਣੇ ਕੰਟਰੋਲ ਰੂਮ ਸਥਾਪਤ ਕਰੇਗਾ, ਜਿਸ ਵਿਚ ਇਕ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇਗੀ ਜੋ ਪੂਰੇ ਹਾਲਾਤ ‘ਤੇ ਨਜ਼ਰ ਰੱਖੇਗਾ।

Be the first to comment

Leave a Reply