250 ਬੱਸਾਂ ਕੇਵਲ ਤੇ ਕੇਵਲ ਕਿਲੋਮੀਟਰ ਸਕੀਮ ਅਧੀਨ ਸਰਕਾਰੀ ਅਦਾਰੇ ਲਈ ਬੇਹੱਦ ਘਾਤਕ -: ਸਾਂਝੀ ਐਕਸ਼ਨ ਕਮੇਟੀ

ਪਟਿਆਲਾ : ਪੀ.ਆਰ.ਟੀ.ਸੀ.  ਸਾਂਝੀ ਐਕਸ਼ਨ ਕਮੇਟੀ ਨੇ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਵਲੋਂ ਪ੍ਰਾਈਵੇਟ ਬਸ ਮਾਲਕਾਂ ਤੋਂ ਕਿਲੋਮੀਟਰ ਸਕੀਮ ਅਧੀਨ ਲੈ ਕੇ ਪਾਈਆਂ ਜਾ ਰਹੀਆਂ ਕਿਲੋਮੀਟਰ ਸਕੀਮ ਅਧੀਨ 250 ਤੋਂ ਵੱਧ ਬੱਸਾਂ ਪਾਉਣ ਦੇ ਫੈਸਲੇ ਦੇ ਵਿਰੋਧ ਵਿੱਚ ਫੈਸਲਾ ਲਿਆ ਹੈ ਕਿਮੈਨੇਜਮੈਂਟ ਦੇ ਇਸ ਕਦਮ ਦਾ ਡਟਕੇ ਵਿਰੋਧ ਕੀਤਾ ਜਾਵੇਗਾ। ਜਿਸ ਦੇ ਪਹਿਲੇ ਪੜਾਅ ਵਜੋਂ ਮਿਤੀ 14-7-2017 ਨੂੰ ਪੀ.ਆਰ.ਟੀ.ਸੀ. ਦੇ ਮੁੱਖ ਦਫਤਰ ਦੇ ਸਾਹਮਣੇ ਜਬਰਦਸਤ ਰੋਸ ਪ੍ਰਗਟ ਕਰਨ ਲਈ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਜੇਕਰ ਮੈਨੇਜਮੈਂਟ ਫਿਰ ਵੀ ਫੈਸਲਾਰੱਦ ਨਹੀ ਕਰਦੀ ਤਾਂ ਫਿਰ ਐਕਸ਼ਨ ਕਮੇਟੀ ਵੱਲੋਂ ਸੰਘਰਸ਼ ਹੋਰ ਤੇਜ ਕਰਦੇ ਹੋਏ ਹੜਤਾਲ ਵੀ ਕੀਤੀ ਜਾ ਸਕਦੀ ਹੈ। ਐਕਸ਼ਨ ਕਮੇਟੀ ਦੇ ਪ੍ਰਮੁੱਖ ਆਗੂਆਂ ਸਰਵ ਸ੍ਰੀ ਸੁੱਚਾ ਸਿੰਘ, ਗੁਰਬਖਸ਼ਾ ਰਾਮ, ਉਤਮ ਸਿੰਘ ਬਾਗੜੀ, ਬਲਦੇਵ ਰਾਜ ਬੱਤਾ, ਜਗਤਾਰ ਸਿੰਘ ਪੰਧੇਰ ਅਤੇ ਮੁਹੰਮਦ ਖਲੀਲ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਵੱਲੋਂ 100 ਬੱਸਾਂ ਕਿਲੋਮੀਟਰ ਸਕੀਮ ਅਧੀਨ ਅਤੇ100 ਬੱਸਾਂ ਮਹਿਕਮੇ ਵੱਲੋਂ ਆਪਣੀ ਮਾਲਕੀ ਵਾਲੀਆਂ ਖਰੀਦਕੇ ਪਾਈਆਂ ਜਾਣ ਦਾ ਵਿਚਾਰ ਸੀ। ਪਰ ਵਰਕਰਾਂ ਦੇ ਭਵਿੱਖ ਦੀ ਅਣਦੇਖੀ ਕਰਦਿਆਂ ਹੁਣ 250 ਬੱਸਾਂ ਕੇਵਲ ਤੇ ਕੇਵਲ ਕਿਲੋਮੀਟਰ ਸਕੀਮ ਅਧੀਨ ਹੀ ਪਾਈਆਂ ਜਾਣ ਦਾ ਅਮਲ ਬੜੀ ਤੇਜੀ ਨਾਲ ਸਾਰੇ ਤਰੀਕਾਕਾਰਾਂਦੀ ਉਲੰਘਣਾ ਕਰਕੇ ਅਤੇ ਫਰਜੀ ਫਾਇਦੇ ਵਾਲੇ ਅੰਕੜੇ ਤਿਆਰ ਕਰਕੇ ਕੀਤਾ ਜਾ ਰਿਹਾ ਹੈ। ਐਕਸ਼ਨ ਕਮੇਟੀ ਨੇ ਕਿਹਾ ਕਿ ਜੇਕਰ ਪਹਿਲਾਂ ਇਸੇ ਸਕੀਮ ਤਹਿਤ ਪਾਈਆਂ ਬੱਸਾਂ ਦੀ ਕਾਰਗੁਜਾਰੀ ਦੀ ਤਹਿ ਤੱਕ ਜਾਕੇ ਘੋਖ ਕੀਤੀ ਜਾਵੇ ਤਾਂ ਪਤਾ ਚਲੇਗਾ ਕਿੰਨਾ ਭਾਰੀ ਨੁਕਸਾਨ ਇੰਨਾਂਬੱਸਾਂ ਨੇ ਪੀ.ਆਰ.ਟੀ.ਸੀ. ਦਾ ਕੀਤਾ ਹੈ। ਜਿਸਦੀ ਤੁਲਨਾ ਵਿੱਚ ਪੀ.ਆਰ.ਟੀ.ਸੀ. ਦੀਆਂ ਆਪਣੀਆਂ ਬੱਸਾਂ ਦੀ ਕਾਰਗੁਜਾਰੀ ਕਿਤੇ ਬਿਹਤਰ ਹੈ। ਇਹ ਵੀ ਜਿਕਰਯੋਗ ਹੈ ਕਿ ਮੌਜੂਦਾ ਪੰਜਾਬ ਸਰਕਾਰ ਦੇ ਵਾਰ-ਵਾਰ ਜੋਰ ਦੇਕੇ ਕਿਹਾ ਹੈ ਕਿ ਸਰਕਾਰੀ ਟਰਾਂਸਪੋਰਟ ਨੂੰ ਮਜਬੂਤਕੀਤਾ ਜਾਵੇਗਾ। ਪਰ ਹੁਣ ਉਲਟਾ ਮੈਨੇਜਮੈਂਟ ਸਰਕਾਰੀ ਬੱਸਾਂ ਵਿੱਚ ਲਗਭਗ ਅੱਧਾ ਫਲੀਟ ਨਿੱਜੀ ਮਾਲਕੀ ਵਾਲੀਆਂ ਬੱਸਾਂ ਦਾ ਕਰਨ ਦੇ ਰਾਹ ਪੈ ਚੁੱਕੀ ਹੈ। ਜਿਹੜਾ ਕਿ ਇਸ ਸਰਕਾਰੀ ਅਦਾਰੇ ਲਈ ਬੇਹੱਦ ਘਾਤਕ ਸਾਬਤ ਹੋਏਗਾ।

Be the first to comment

Leave a Reply