27 ਸਾਲਾ ਨੌਜਵਾਨ ਵੱਲੋਂ ਆਪਣੀ ਪਤਨੀ ਅਤੇ ਸਹੁਰਿਆਂ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ

ਨਾਭਾ- ਮਿਲੀ ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ ਨੇ ਆਪਣੀ ਪਤਨੀ ਅਤੇ ਸਹੁਰਿਆਂ ਤੋਂ ਤੰਗ ਆ ਕੇ ਸੋਮਵਾਰ ਨੂੰ ਆਪਣੇ ਘਰ ਵਿਚ ਹੀ ਪਗੜੀ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸੰਬੰਧੀ ਉਸਨੇ ਆਪਣੇ ਤਿੰਨ ਪੰਨਿਆਂ ਦੇ ਸੁਸਾਇਡ ਨੋਟ ਵਿਚ ਲਿਖਿਆ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਨਾਲ ਨਜਾਇਜ਼ ਸੰਬੰਧ ਸਨ। ਇਸ ਸੰਬੰਧੀ ਉਸ ਨੇ ਕਈ ਵਾਰ ਉਸ ਨੂੰ ਰੋਕਿਆ ਵੀ ਸੀ ਪਰ ਹਰ ਵਾਰ ਉਹ ਉਸਨੂੰ ਮਰਨ ਦੀ ਧਮਕੀ ਦੇ ਕੇ ਡਰਾ ਦਿੰਦੀ ਸੀ। ਇਸ ਦੇ ਨਾਲ ਹੀ ਉਸਦੇ ਸਹੁਰੇ ਵੀ ਉਸ ਨੂੰ ਧਮਕੀਆਂ ਦਿੰਦੇ ਰਹਿੰਦੇ ਸਨ। ਇਸ ਸੰਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Be the first to comment

Leave a Reply

Your email address will not be published.


*