3 ਪੰਜਾਬ ਏਅਰ ਸੁਕੈਡਰਨ ਐਨ.ਸੀ.ਸੀ ਕੈਡਿਟ ਸਕਾਲਰਸ਼ਿਪ ਨਾਲ ਸਨਮਾਨਿਤ

ਪਟਿਆਲਾ— (ਕੁਲਦੀਪ ਸਿੰਘ) ਸੀਨੀਅਰ ਸੈਕੰਡਰੀ ਸਕੂਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜ ਵਿਦਿਆਰਥੀ ਕੈਡਿਟਾਂ ਨੂੰ ਕੈਡਿਟ ਵੈਲਫੇਅਰ ਸੁਸਾਇਟੀ ਵਲੋਂ ਸਕਾਲਰਸ਼ਿਪ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸੁਸਾਇਟੀ ਕੈਡਿਟਾਂ ਨੂੰ ਰਾਸ਼ਟਰੀ ਪੱਧਰ ’ਤੇ ਅਕਾਦਮਿਕ ਪ੍ਰਾਪਤੀਆਂ ਦੇ ਅਧਾਰ ’ਤੇ ਪ੍ਰਤੀ ਕੈਡਿਟ 6000 ਰੁਪਏ ਨਾਲ ਸਨਮਾਨਿਤ ਕਰਦੀ ਹੈ। ਇਸ ਨਾਲ ਸਕੂਲ ਦੇ ਪੰਜ ਵਿਦਿਆਰਥੀ ਤਾਨੀਆ, ਗੁੰਜਨ ਤਿਵਾੜੀ, ਸੁਨੀਧੀ, ਅਮਨਪ੍ਰੀਤ ਸਿੰਘ ਅਤੇ ਵਿਜੇ ਕੁਮਾਰ ਨੂੰ ਉਪਰੋਕਤ ਸਕਾਲਰਸ਼ਿਪ ਮਿਲਿਆ। ਪਿਛਲੇ ਸਾਲ ਅਮਿਤ ਕੁਮਾਰ ਅਤੇ ਨਵਦੀਪ ਕੌਰ ਨੇ ਵੀ ਇਹ ਸਕਾਲਰਸ਼ਿਪ ਪ੍ਰਾਪਤ ਕਰਕੇ ਸਕੂਲ ਦਾ ਨਾ ਰੌਸ਼ਨ ਕੀਤਾ ਸੀ। ਇਸ ਸਕਾਲਰਸ਼ਿਪ ਰਾਸ਼ੀ ਨੂੰ ਮਾਨਯੋਗ ਸ੍ਰੀ ਜੀ.ਐਸ. ਚੀਮਾ ਗਰੁੱਪ ਕੈਪਟਨ ਨੇ ਵਿਦਿਆਰਥੀਆਂ ਵਿੱਚ ਤਕਸੀਮ ਕੀਤਾ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਐਸ ਕੇ ਨਿਰਮਲ ਗੋਇਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਇਹੋ ਜਿਰੀਆਂ ਪ੍ਰਾਪਤੀਆਂ ਨੂੰ ਜਾਰੀ ਰੱਖਣ ਲਈ ਪ੍ਰੇਰਤ ਕੀਤਾ। ਇਸ ਮੌਕੇ ਸ੍ਰ. ਸਤਵੀਰ ਸਿੰਘ ਏ.ਐਨ.ਓ. ਨੇ ਵੀ ਕੈਡਿਟਾਂ ਨੂੰ ਵਧਾਈ ਦਿੱਤੀ।