30 ਜੁਲਾਈ ਤੋਂ ਇੰਗਲੈਂਡ ‘ਚ ਕਬੱਡੀ ਟੂਰਨਾਮੈਂਟ ਹੋਵੇਗਾ ਸ਼ੁਰੂ

ਲੰਡਨ: 30 ਜੁਲਾਈ ਤੋਂ ਇੰਗਲੈਂਡ ‘ਚ ਕਬੱਡੀ ਟੂਰਨਾਮੈਂਟਾਂ ਦੀ ਸ਼ੁਰੂਆਤ ਹੋ ਰਹੀ ਹੈ। ਇਹ ਟੂਰਨਾਮੈਂਟ 17 ਸਤੰਬਰ ਤੱਕ ਚਲੇਗਾ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਗੋਲਡੀ, ਚੇਅਰਮੈਨ ਹਰਨੇਕ ਸਿੰਘ ਨੇਕਾ ਮੈਰੀਪੁਰ, ਜਨਰਲ ਸਕੱਤਰ ਰਸ਼ਪਾਲ ਸਿੰਘ ਸਹੋਤਾ ਨੇ ਕਿਹਾ ਕਿ ਬਰਮਿੰਘਮ ਤੋਂ 30 ਜੁਲਾਈ ਨੂੰ ਇੰਗਲੈਂਡ ਦੇ ਕਬੱਡੀ ਸੈਸ਼ਨ ਦੀ ਸ਼ੁਰੂਆਤ ਹੋਵੇਗੀ।ਇਸ ਤੋਂ ਬਾਅਦ ਈਰਥ ਵੂਲਿਚ, ਕਵੈਂਟਰੀ, ਗ੍ਰੇਵਜ਼ੈਂਡ, ਬਾਰਕਿੰਗ, ਸਲੋਹ ਅਤੇ ਹੋਰਨਾਂ ਸ਼ਹਿਰਾਂ ਵਿਚ 17 ਸਤੰਬਰ ਤੱਕ ਟੂਰਨਾਮੈਂਟ ਹੋਣਗੇ। ਗੋਲਡੀ ਨੇ ਕਿਹਾ ਕਿ ਬਹੁਤ ਸਾਰੇ ਕਬੱਡੀ ਖਿਡਾਰੀਆਂ ਦੇ ਵੀਜ਼ੇ ਲੱਗ ਚੁੱਕੇ ਹਨ ਅਤੇ ਕਈ ਕਲੱਬਾਂ ਦੇ ਖਿਡਾਰੀ ਇੰਗਲੈਂਡ ਪਹੁੰਚ ਵੀ ਚੁੱਕੇ ਹਨ।

Be the first to comment

Leave a Reply