31 ਜਨਵਰੀ ਨੂੰ ਸੁਪਰ ਮੂਨ, ਬਲੂ ਮੂਨ ਅਤੇ ਚੰਨ ਗ੍ਰਹਿਣ ਇਕੱਠੇ ਆਉਣਗੇ ਨਜ਼ਰ

ਨਵੀਂ ਦਿੱਲੀ — ਇਸ ਸਾਲ ਦੀ ਸ਼ੁਰੂਆਤ ਦੇ ਪਹਿਲੇ ਮਹੀਨੇ ਦੇ ਆਖੀਰ ਵਿਚ ਸੁਪਰ ਮੂਨ, ਬਲੂ ਮੂਨ ਅਤੇ ਚੰਨ ਗ੍ਰਹਿਣ (ਜਿਸ ਨੂੰ ਬਲੱਡ ਮੂਲ ਵੀ ਕਹਿੰਦੇ ਹਨ) ਇਕ ਹੀ ਰਾਤ ਵਿਚ ਇਕੱਠੇ ਨਜ਼ਰ ਆਉਣਗੇ। ਇਹ ਨਜ਼ਾਰਾ 150 ਸਾਲ ਤੋਂ ਵਧ ਸਮੇਂ ਬਾਅਦ ਨਜ਼ਰ ਆਏਗਾ। ਇਹ ਗ੍ਰਹਿਣ 31 ਜਨਵਰੀ ਨੂੰ 6 ਵੱਜ ਕੇ 22 ਮਿੰਟ ਤੋਂ ਲੈ ਕੇ 8 ਵੱਜ ਕੇ 42 ਮਿੰਟ ਦਰਮਿਆਨ ਨਜ਼ਰ ਆਏਗਾ। ਇਸ ਨੂੰ ਭਾਰਤ ਦੇ ਨਾਲ-ਨਾਲ ਇੰਡੋਨੇਸ਼ੀਆ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚ ਵੀ ਸਾਫ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਅਮਰੀਕਾ ਦੇ ਅਲਾਸਕਾ, ਹਵਾਈ ਅਤੇ ਕੈਨੇਡਾ ਵਿਚ ਇਹ ਗ੍ਰਹਿਣ ਸ਼ੁਰੂ ਤੋਂ ਆਖੀਰ ਤੱਕ ਸਾਫ-ਸਾਫ ਨਜ਼ਰ ਆਏਗਾ। ਚੰਨ ਅਤੇ ਧਰਤੀ ਵਿਚਕਾਰ ਦੀ ਦੂਰੀ ਸਭ ਤੋਂ ਘੱਟ ਹੋ ਜਾਂਦੀ ਹੈ ਚੰਨ ਆਪਣੇ ਪੂਰੇ ਸ਼ਬਾਬ ਵਿਚ ਚਮਕਦਾ ਦਿਖਾਈ ਦਿੰਦਾ ਹੈ ਅਤੇ ਚੰਨ ਦੀ ਤੁਲਨਾ ਵਿਚ ਉਸ ਦਿਨ ਚੰਨ 14 ਫੀਸਦੀ ਜ਼ਿਆਦਾ ਵੱਡਾ ਅਤੇ 30 ਫੀਸਦੀ ਤੱਕ ਜ਼ਿਆਦਾ ਚਮਕੀਲਾ ਅਤੇ ਪੂਰਾ ਦਿੱਸਦਾ ਹੈ। ਇਸ ਲਈ ਇਸ ਨੂੰ ਸੁਪਰਮੂਨ ਵੀ ਕਿਹਾ ਜਾਂਦਾ ਹੈ। ਇਕ ਖਬਰ ਮੁਤਾਬਕ ਚੰਨ ਦਾ ਹੇਠਲਾ ਹਿੱਸਾ ਉਪਰਲੇ ਹਿੱਸੇ ਦੀ ਤੁਲਨਾ ਵਿਚ ਜ਼ਿਆਦਾ ਚਮਕੀਲਾ ਦਿਖਾਈ ਦਿੰਦਾ ਹੈ ਅਤੇ ਨੀਲੀ ਰੋਸ਼ਨੀ ਸੁੱਟਦਾ ਹੈ। ਜਿਸ ਕਾਰਨ ਇਸ ਨੂੰ ਬਲੂ ਮੂਨ ਕਿਹਾ ਜਾਂਦਾ ਹੈ। ਇਸ ਸਾਲ ਤੋਂ ਬਾਅਦ ਅਗਲੀ ਵਾਰ ਬਲੂ ਮੂਨ 31 ਦਸੰਬਰ 2028 ਨੂੰ, ਫਿਰ 31 ਜਨਵਰੀ 2037 ਨੂੰ ਨਜ਼ਰ ਆਵੇਗਾ। ਦੋਹਾਂ ਹੀ ਵਾਰ ਪੂਰਨ ਚੰਦਰ ਗ੍ਰਹਿਣ ਹੋਵੇਗਾ। ਇੱਥੇ ਦੱਸ ਦੇਈਏ ਕਿ ਪੂਰਨ ਚੰਨ ਗ੍ਰਹਿਣ 31 ਮਾਰਚ 1866 ਵਿਚ ਨਜ਼ਰ ਆਇਆ ਸੀ।

Be the first to comment

Leave a Reply