44 ਸਾਲਾ ਦੋਸ਼ੀ ਕਾਰਲ ਮਾਈਕਲ ਹੇਗ ਨੂੰ 26 ਸਾਲ ਕੈਦ ਦੀ ਸਜ਼ਾ

ਸਿਡਨੀ – ਆਸਟ੍ਰੇਲੀਆ ਵਿਚ ਅਦਾਲਤ ਨੇ ਅੱਜ ਭਾਵ ਸ਼ੁੱਕਰਵਾਰ ਨੂੰ 23 ਸਾਲ ਪੁਰਾਣੇ ਇਕ ਕੇਸ ਦਾ ਫੈਸਲਾ ਸੁਣਾਇਆ। ਇਸ ਫੈਸਲੇ ਵਿਚ 44 ਸਾਲਾ ਦੋਸ਼ੀ ਕਾਰਲ ਮਾਈਕਲ ਹੇਗ ਨੂੰ 26 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਕਾਰਲ ਨੇ ਅਪ੍ਰੈਲ 1995 ਵਿਚ ਜੀਲੌਂਗ ਦੇ ਇਕ ਸ਼ਾਪਿੰਗ ਸੈਂਟਰ ਵਿਚ 16 ਸਾਲਾ ਇਕ ਨਾਬਾਲਗ ਲੜਕੇ ਰਿੱਕੀ ਬਾਲਕੋਂਬੇ ਦਾ ਕਤਲ ਕਰ ਦਿੱਤਾ ਸੀ। ਸ਼ੁੱਕਰਵਾਰ ਨੂੰ ਜਸਟਿਸ ਲੈਕਸ ਲੈਸਰੀ ਨੇ ਦੋਸ਼ੀ ਨੂੰ 20 ਸਾਲ ਦੀ ਗੈਰ-ਪੈਰੋਲ ਦੀ ਮਿਆਦ ਨਾਲ 26 ਸਾਲ ਦੀ ਜੇਲ ਦੀ ਸਜ਼ਾ ਸੁਣਾਈ।