48 ਘੰਟਿਆਂ ‘ਚ 5ਵਾਂ ਰੇਪ ਮਾਮਲਾ, ਦਵਾਈ ਖਾ ਕੇ ਕੀਤੀ ਦਰਿੰਦਗੀ

ਫਰੀਦਾਬਾਦ – ਫਰੀਦਾਬਾਦ ‘ਚ ਸ਼ਨੀਵਾਰ ਦੀ ਰਾਤ ਇਕ ਨਹੀਂ ਸਗੋਂ ਦੋ ਗੈਂਗਰੇਪ ਹੋਏ ਸਨ। ਜਿਸ ਸਮੇਂ ਚਾਰ ਦਰਿੰਦੇ ਸਕਾਰਪਿਓ ਗੱਡੀ ‘ਚ ਲੜਕੀ ਨੂੰ ਅਗਵਾ ਕਰਕੇ ਉਸਦੇ ਨਾਲ 2 ਘੰਟੇ ਤੱਕ ਹੈਵਾਨਿਅਤ ਦੀਆਂ ਹੱਦਾਂ ਪਾਰ ਕਰ ਰਹੇ ਸਨ, ਉਸੇ ਸਮੇਂ ਇਕ ਹੋਰ 14 ਸਾਲ ਦੀ ਨਾਬਾਲਗ ਬੱਚੀ ਨਾਲ ਵੀ ਇਸ ਤਰ੍ਹਾਂ ਦੀ ਗੰਦੀ ਖੇਡ ਖੇਡੀ ਜਾ ਰਹੀ ਸੀ। ਇਹ ਦੂਸਰਾ ਮਾਮਲਾ ਗ੍ਰੇਟਰ ਫਰੀਦਾਬਾਦ ਦਾ ਹੈ ਜਿਥੇ ਇਕ ਨਾਬਾਲਗ ਨੂੰ ਆਟੋ ‘ਚੋਂ ਅਗਵਾ ਕਰਕੇ ਰਾਤ ਭਰ ਕਮਰੇ ‘ਚ ਬੰਦ ਕਰਕੇ ਹਥਿਆਰ ਦੇ ਜ਼ੋਰ ‘ਤੇ ਦੋ ਲੜਕਿਆਂ ਨੇ ਗੈਂਗ ਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਇਸ ਮਾਮਲੇ ‘ਚ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਪਰ ਅਜੇ ਪੁਲਸ ਦੂਸਰੇ ਦੋਸ਼ਾਂ ਨੂੰ ਗ੍ਰਿਫਤਾਰ ਕਰਨ ‘ਚ ਨਾਕਾਮਯਾਬ ਰਹੀ ਹੈ।

Be the first to comment

Leave a Reply