5ਵੀਂ ਯੂ.ਕੇ. ਨੈਸ਼ਨਲ ਗਤਕਾ ਚੈਂਪੀਅਨਸ਼ਿਪ ‘ਚ ਯੂ.ਕੇ. ਭਰ ‘ਚੋਂ 9 ਗਤਕਾ ਅਖਾੜਿਆਂ ਦੇ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਹਿੱਸਾ ਲਿਆ

ਲੰਡਨ — 5ਵੀਂ ਯੂ.ਕੇ. ਨੈਸ਼ਨਲ ਗਤਕਾ ਚੈਂਪੀਅਨਸ਼ਿਪ ‘ਚ ਯੂ.ਕੇ. ਭਰ ‘ਚੋਂ 9 ਗਤਕਾ ਅਖਾੜਿਆਂ ਦੇ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਹਿੱਸਾ ਲਿਆ, ਜਿਨ੍ਹਾਂ ‘ਚੋਂ 12 ਤੋਂ 14 ਸਾਲ ਦੇ ਲੜਕੇ ਅਤੇ ਲੜਕੀਆਂ, 15 ਤੋਂ 17 ਅਤੇ 18 ਸਾਲ ਤੋਂ ਵਧ ਉਮਰ ਦੇ ਲੜਕੇ-ਲੜਕੀਆਂ ਨੇ ਗਤਕੇ ਦੇ ਜੌਹਰ ਵਿਖਾਏ, ਜਿਨ੍ਹਾਂ ‘ਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਮੈਦਿਕ ਜੇਤੂ, ਬਾਬਾ ਫਤਹਿ ਸਿੰਘ ਗ੍ਰੈਵਜੈਂਡ ਉਪ-ਜੇਤੂ ਰਹੇ। ਲੜਕੀਆਂ ‘ਚੋਂ ਜਸਲੀਨ ਕੌਰ ਪਹਿਲੇ, ਅਵਿਨਾਸ਼ ਕੌਰ ਦੂਜੇ ਸਥਾਨ ‘ਤੇ ਰਹੀ। ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਐਸ.ਪੀ. ਸਿੰਘ ਉਬਰਾਏ, ਮੇਜਰ ਸਿੰਘ ਬਾਸੀ, ਤਨਮਨਜੀਤ ਸਿੰਘ ਢੇਸੀ, ਲਹਿੰਬਰ ਸਿੰਘ ਲੱਦੜ, ਜਸਪਾਲ ਸਿੰਘ ਢਿੱਲੋਂ, ਚਰਨਜੀਤ ਸਿੰਘ ਆਦਿ ਨੇ ਇਨਾਮ ਤਕਸੀਮ ਕੀਤੇ। ਇਸ ਮੋਕੇ ਸੁਰਿੰਦਰਪਾਲ ਸਿੰਘ ਉਬਰਾਏ ਨੇ ਕਿਹਾ ਕਿ ਸਿੱਖ ਮਾਰਸ਼ਲ ਆਰਟ ਨੂੰ ਪ੍ਰਫੁੱਲਤ ਕਰਨ ਲਈ ਅਸੀਂ ਵੱਖ-ਵੱਖ ਦੇਸ਼ਾਂ ‘ਚ ਯਤਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡਾ ਨਿਸ਼ਾਨਾ ਇਸ ਕਲਾ ਨੂੰ ਉਲੰਪਿਕ ਤੱਕ ਲਿਜਾਣ ਦਾ ਹੈ।

Be the first to comment

Leave a Reply