50 ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ

ਪਟਿਆਲਾ  : ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ। ਬੱਚਿਆਂ ਨੂੰ ਪੜ੍ਹਣ ਲਈ ਸਟੇਸ਼ਨਰੀ ਦੇਣਾ ਇਕ ਸ਼ਲਾਘਾਯੋਗ ਕਦਮ ਹੈ। ਇਹ ਪੜ੍ਹ ਲਿਖ ਕੇ ਇਕ ਚੰਗੇ ਨਾਗਰਿਕ ਬਣਦੇ ਹਨ, ਜੋ ਬੱਚੇ ਸਕੂਲ ਨਹੀਂ ਜਾਂਦੇ ਉਨ੍ਹਾਂ ਨੂੰ ਪੜਾਉਣ ਦਾ ਕੰਮ ਕਰਨਾ ਇਕ ਸ਼ਲਾਘਯੋਗ ਕਦਮ ਹੈ, ਜੋ ਕਿ ਪ੍ਰਾਚੀਨ ਭੂਤਨਾਥ ਮੰਦਰ ਵਿਖੇ ਸੰਸਕਾਰ ਪਾਠਸ਼ਾਲਾ ਅਤੇ ਸਿਲਾਈ ਸੈਂਟਰ ਸੁਧਾਰ ਸਭਾ ਟਰੱਸਟ ਵੱਲੋਂ ਚਲਾਇਆ ਜਾ ਰਿਹਾ ਹੈ। ਬੱਚਿਆਂ ਨੂੰ ਸਕੂਲ ਵਿਚ ਆਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਵੀ ਸ਼ਲਾਘਾਯੋਗ ਕੰਮ ਕਰ ਰਹੀ ਹੈ। ਇਹ ਵਿਚਾਰ ਸ੍ਰੀਮਤੀ ਜਯੋਤੀ ਸਿੰਘ ਪ੍ਰਧਾਨ ਹਸਪਤਾਲ ਭਲਾਈ ਸ਼ਾਖਾ ਨੇ ਬੱਚਿਆਂ ਨੂੰ ਸਟੇਸ਼ਨਰੀ ਵੰਡੇ ਹੋਏ ਪ੍ਰਗਟਾਏ। ਸ੍ਰੀ ਰਾਮ ਕੁਮਾਰ ਗੋਇਲ ਪ੍ਰਧਾਨ ਸੁਧਾਰ ਸਭਾ ਨੇ ਕਿਹਾ ਕਿ ਸਾਡਾ ਸਭਾ ਦਾ ਫਰਜ਼ ਹੈ ਕਿ ਜੋ ਬੱਚੇ ਸਕੂਲ ਨਹੀਂ ਜਾਂਦੇ ਉਨ੍ਹਾਂ ਨੂੰ ਸਕੂਲ ਵਿਚ ਲੈ ਕੇ ਆਉਣਾ ਹੈ, ਜੋ ਬੱਚੇ ਸਿਲਾਈ ਸਿੱਖਣ ਆਉਂਦੇ ਹਨ, ਉਨ੍ਹਾਂ ਨੂੰ ਮੁਫਤ ਸਿਖਾਇਆ ਜਾਂਦਾ ਹੈ, ਜਿਸ ਵਿਚ ਕਿਸ਼ਨ ਚੰਦ ਗੋਇਲ ਮੈਮੋਰੀਅਲ ਟਰੱਸਟ ਦਾ ਵੀ ਅਹਿਮ ਰੋਲ ਹੈ। ਅੱਜ ਇਸ ਮੌਕੇ 50 ਬੱਚਿਆਂ ਨੂੰ ਸਟੇਸ਼ਨਰੀ ਦਿੱਤੀ ਗਈ। ਇਸ ਮੌਕੇ ਸ੍ਰੀ ਵਿਜੈ ਕੁਮਾਰ ਗੋਇਲ
ਚੇਅਰਮੈਨ ਕਿਸ਼ਨ ਚੰਦ ਗੋਇਲ ਮੈਮੋਰੀਅਲ ਟਰੱਸਟ ਨੇ ਕਿਹਾ ਕਿ ਉਹ ਹਮੇਸ਼ਾ ਹੀ ਇਸ ਤਰ੍ਹਾਂ ਦੇ ਬੱਚਿਆਂ ਦੀ ਮਦਦ ਕਰਦੇ ਰਹਿਣਗੇ ਅਤੇ ਬੱਚਿਆਂ ਨੂੰ ਸਮਾਜ ਵਿਚ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਨਗੇ। ਇਸ ਅਵਸਰ ‘ਤੇ ਸ੍ਰੀ ਰਮੇਸ਼ ਮਿੱਤਲ ਸੁਧਾਰ ਸਭਾ ਦੇ ਸਮੂਹ ਮੈਂਬਰ ਹਾਜ਼ਰ ਸਨ।

Be the first to comment

Leave a Reply