54 ਭਾਰਤੀ ਜੰਗੀ ਕੈਦੀਆਂ ਸਮੇਤ 75 ਰਖਿਆ ਮੁਲਾਜ਼ਮ ਪਾਕਿਸਤਾਨੀ ਜੇਲਾਂ ‘ਚ

ਨਵੀਂ ਦਿੱਲੀ – ਸਰਕਾਰ ਨੇ ਅੱਜ ਦਸਿਆ ਕਿ ਪਾਕਿਸਤਾਨ ਵਿਚ 54 ਜੰਗੀ ਕੈਦੀਆਂ ਸਮੇਤ ਕੁਲ 75 ਰਖਿਆ ਮੁਲਾਜ਼ਮਾਂ ਦੇ ਬੰਦ ਹੋਣ ਦਾ ਖ਼ਦਸ਼ਾ ਹੈ ਪਰ ਪਾਕਿਸਤਾਨ ਨੇ ਇਨ੍ਹਾਂ ਦੇ ਪਾਕਿਸਤਾਨ ਵਿਚ ਮੌਜੂਦ ਹੋਣ ਤੋਂ ਇਨਕਾਰ ਕੀਤਾ ਹੈ। ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨੇ ਅੱਜ ਲੋਕ ਸਭਾ ਵਿਚ ਦਸਿਆ, ‘ਉਪਲਭਧ ਸੂਚਨਾ ਮੁਤਾਬਕ 54 ਜੰਗੀ ਕੈਦੀਆਂ ਸਮੇਤ 75 ਅਜਿਹੇ ਭਾਰਤੀ ਰਖਿਆ ਮੁਲਾਜ਼ਮ ਹਨ ਜਿਨ੍ਹਾਂ ਦੇ ਪਾਕਿਸਤਾਨ ਦੀਆਂ ਜੇਲਾਂ ਵਿਚ ਹੋਣ ਦਾ ਖ਼ਦਸ਼ਾ ਹੈ ਪਰ ਪਾਕਿਸਤਾਨ ਇਸ ਗੱਲੋਂ ਇਨਕਾਰ ਕਰ ਰਿਹਾ ਹੈ।’ ਉਨ੍ਹਾਂ ਪਾਕਿਸਤਾਨ ਅਤੇ ਸ੍ਰੀਲੰਕਾ ਦੀਆਂ ਜੇਲਾਂ ਵਿਚ ਬੰਦ ਭਾਰਤੀ ਮਛੇਰਿਆਂ ਬਾਰੇ ਵੀ ਜਾਣਕਾਰੀ ਦਿਤੀ। ਵੀ ਕੇ ਸਿੰਘ ਨੇ ਕਿਹਾ, ’27 ਜੁਲਾਈ, 2017 ਤਕ ਦੀ ਸਥਿਤੀ ਮੁਤਾਬਕ ਪਾਕਿਸਤਾਨ ਦੀ ਕੈਦ ਵਿਚ 417 ਮਛੇਰੇ ਅਤੇ ਸ੍ਰੀਲੰਕਾ ਦੀ ਕੈਦ ਵਿਚ 15 ਮਛੇਰੇ ਹਨ ਜਿਨ੍ਹਾਂ ਨੂੰ ਭਾਰਤੀ ਨਾਗਰਿਕ ਸਮਝਿਆ ਜਾਂਦਾ ਹੈ। ਬੰਗਲਾਦੇਸ਼ ਦੀ ਕੈਦ ਵਿਚ ਕੋਈ ਮਛੇਰਾ ਨਹੀਂ।

Be the first to comment

Leave a Reply