60 ਟਨ ਹਿੰਗ ਲੈ ਕੇ ਕਾਬੁਲ ਤੋਂ ਦਿੱਲੀ ਪੁੱਜਾ ਪਹਿਲਾ ਜਹਾਜ਼

ਨਵੀਂ ਦਿੱਲੀ – ਅਫਗਾਨਿਸਤਾਨ ਅਤੇ ਭਾਰਤ ਵਿਚਕਾਰ ‘ਏਅਰ ਕਾਰਗੋ ਕੌਰੀਡੋਰ’ ਦੇ ਉਦਘਾਟਨ ਤੋਂ ਬਾਅਦ ਇੱਕ ਏਅਰਕਰਾਫ਼ਟ 60 ਟਨ ਹਿੰਗ ਲੈ ਕੇ ਕਾਬੁਲ ਤੋਂ ਦਿੱਲੀ ਪੁੱਜਾ। ਇਸ ਮੌਕੇ ‘ਤੇ ਏਅਰਕਰਾਫ਼ਟ ਦੀ ਅਗਵਾਨੀ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਨਾਗਰਿਕ ਹਵਾਈ ਮੰਤਰੀ ਗਜਪਤੀ ਰਾਜੂ, ਵਿਦੇਸ਼ ਰਾਜ ਮੰਤਰੀ ਐਮ ਜੇ ਅਕਬਰ ਉੱਥੇ ਮੌਜੂਦ ਸਨ। ਹਵਾਈ ਕੌਰੀਡੋਰ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸਬੰਧਾਂ ਨੂੰ ਹੱਲਾਸ਼ੇਰੀ ਦੇਣ ਨਾਲ ਚਾਰੇ ਪਾਸਿਓਂ ਜ਼ਮੀਨ ਨਾਲ ਘਿਰੇ ਅਫਗਾਨਿਸਤਾਨ ਨੂੰ ਭਾਰਤ ਦੇ ਬਾਜ਼ਾਰਾਂ ਤੱਕ ਪਹੁੰਚ ਦੇਵੇਗਾ। ਇਸ ਨਾਲ ਅਫਗਾਨਿਸਤਾਨ ਦੇ ਕਿਸਾਨਾਂ ਨੂੰ ਖਰਾਬ ਹੋਣ ਵਾਲੀਆਂ ਵਸਤੂਆਂ ਦੀ ਭਾਰਤੀ ਬਾਜ਼ਾਰਾਂ ਤੱਕ ਜਲਦ ਅਤੇ ਸਿੱਧੀ ਪਹੁੰਚ ਨਾਲ ਲਾਭ ਹੋਵੇਗਾ। ਦੋਵਾਂ ਦੇਸ਼ਾਂ ਵਿਚਕਾਰ ਪਹਿਲੇ ਏਅਰ ਕਾਰਗੋ ਕੌਰੀਡੋਰ ਦਾ ਉਦਘਾਟਨ ਅਫਗਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਕੀਤਾ। ਜਿਸ ਤੋਂ ਬਾਅਦ ਪਹਿਲਾ ਮਾਲਵਾਹਕ ਜਹਾਜ਼ 60 ਟਨ ਹਿੰਗ ਲੈ ਕੇ ਕਾਬੁਲ ਤੋਂ ਦਿੱਲੀ ਪੁੱਜਾ ਹੈ। 2016 ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫਗਾਨ ਰਾਸ਼ਟਰਪਤੀ ਅਸ਼ਰਫ਼ ਗਨੀ ਦੇ ਵਿਚਕਾਰ ਇਸ ਕੌਰੀਡੋਰ ‘ਤੇ ਫ਼ੈਸਲਾ ਲਿਆ ਗਿਆ ਸੀ। ਮੋਦੀ ਨੇ ਟਵੀਟ ਕਰਕੇ ਕਿਹਾ ਕਿ ਪਾਰਤ ਅਤੇ ਅਫਗਾਨਿਸਤਾਨ ਵਿਚਕਾਰ ਸਿੱਧਾ ਹਵਾਈ ਸੰਪਰਕ ਖੁਸ਼ਹਾਲੀ ਦੇ ਰਾਹ ਖੋਲ੍ਹੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਉਨ੍ਹਾਂ ਦੀ ਇਸ ਪਹਿਲ ਲਈ ਧਨਵਾਦ ਕਹਿੰਦਾ ਹਾਂ।

Be the first to comment

Leave a Reply