7 ਅਕਾਲੀ ਆਗੂਆਂ ‘ਤੇ ਚਲਿਆ ਅਨੁਸ਼ਾਸਨ ਦਾ ਡੰਡਾ

ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪਾਰਟੀ ‘ਚ ਆਦਰਸ਼ ਵਿਵਹਾਰ ਨਾ ਰੱਖਣ ਵਾਲੇ 7 ਆਗੂਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਿਜ਼ ਕਰਨ ਦਾ ਆਦੇਸ਼ ਜਾਰੀ ਕਰਦੇ ਹੋਏ ਉਨ੍ਹਾਂ ਨੂੰ ਪੰਥਕ ਸੇਵਾਵਾਂ ਤੋਂ ਫ਼ਾਰਿਗ ਕਰ ਦਿੱਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਪਾਰਟੀ ਦੇ ਅਧਿਕਾਰਿਕ ਉਮੀਦਵਾਰਾਂ ਦੇ ਖਿਲਾਫ਼ ਕਾਰਜ ਕਰਨ ਦੇ ਦੋਸ਼ ‘ਚ 6 ਆਗੂਆਂ ਨੂੰ ਜਦਕਿ 1 ਆਗੂ ਨੂੰ ਵਿਵਹਾਰ ਜਾਬਤੇ ਦੀ ਉਲੰਘਣਾ ਕਰਕੇ 6 ਸਾਲ ਲਈ ਪਾਰਟੀ ਤੋਂ ਕੱਢ ਦਿੱਤਾ ਗਿਆ ਹੈ। ਪਾਰਟੀ ਵਿਰੋਧੀ ਕਾਰਵਾਈ ਨੂੰ ਵੀ ਆਦਰਸ਼ ਵਿਵਹਾਰ ਜਾਬਤੇ ਦੀ ਲੀਕ ‘ਤੇ ਰੱਖ ਕੇ ਜੀ.ਕੇ. ਨੇ ਨਵੀਂ ਬਹਿਸ ਛੇੜ ਦਿੱਤੀ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਅਤੇ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਪਾਰਟੀ ਵਿਰੋਧੀ ਕਾਰਜ ਕਰਨ ਵਾਲੇ ਆਗੂਆਂ ਦੀ ਸੂਚੀ ‘ਚ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ, ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਬਖਸ਼ੀਸ਼ ਸਿੰਘ ਰੋਹਿਣੀ ਅਤੇ ਅਹੁਦੇਦਾਰ ਅਮਰਜੀਤ ਸਿੰਘ ਲਿਬਾਸਪੁਰੀ, ਮੋਹਨ ਸਿੰਘ ਭੁੱਲਰ, ਹਰਜੀਤ ਸਿੰਘ ਟੈਕਨੋ ਤੇ ਹਰਚਿੰਤ ਸਿੰਘ ਸ਼ਾਮਿਲ ਹਨ।ਇਸੇ ਤਰ੍ਹਾਂ ਹੀ ਦਿੱਲੀ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਤਨਵੰਤ ਸਿੰਘ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਕਥਿਤ ਆਡੀਓ ਕਲਿੱਪ ਮਾਮਲੇ ਵਿਚ ਪ੍ਰਾਥਮਿਕ ਤੋਰ ਤੇ ਵਿਵਹਾਰ ਜਾਬਤੇ ਦੀ ਉਲੰਘਣਾ ਕਰਕੇ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਜਦਕਿ ਆਡੀਓ ਕਲਿੱਪ ਦਾ ਹਿੱਸਾ ਰਹੇ ਕਮੇਟੀ ਦੇ ਮੁਲਾਜ਼ਮ ਅਵਤਾਰ ਸਿੰਘ ਵੇਰਕਾ ਨੂੰ ਨੌਕਰੀ ਤੋਂ ਮੁਅਤੱਲ ਕਰ ਦਿੱਤਾ ਗਿਆ ਹੈ।

Be the first to comment

Leave a Reply