ਹੁਣ ਪੁਲਿਸ ਵਾਲਿਆਂ ਦੀ ਸ਼ਾਮਤ, ਰਿਸ਼ਵਤ ਲੈਣ ‘ਤੇ ਫੋਟੋ ਕਲਿੱਕ

ਲੁਧਿਆਣਾ: ਪੁਲਿਸ ਦੇ ਕੰਮਕਾਜ ਨੂੰ ਸੁਧਾਰਨ ਤੇ ਪਾਰਦਰਸ਼ੀ ਕਰਨ ਲਈ ਲੁਧਿਆਣਾ ਪੁਲਿਸ ਨੇ ਪਹਿਲ ਕੀਤੀ ਹੈ। ਖ਼ਾਸ ਤੌਰ ਉੱਤੇ ਟਰੈਫ਼ਿਕ ਡਿਊਟੀ ਦੇਣ ਵਾਲੇ ਪੁਲਿਸ ਕਰਮਚਾਰੀ ਉੱਤੇ ਪੁਲਿਸ ਦੀ ਖ਼ਾਸ ਨਜ਼ਰ ਹੋਵੇਗੀ। ਇਹ ਨਜ਼ਰ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦੀ ਵਰਦੀ ਉੱਤੇ ਲੱਗਿਆ ਕੈਮਰਾ ਰੱਖੇਗਾ। ਇਸ ਗੱਲ ਦੀ ਸਮਾਰਟ ਸ਼ੁਰੂਆਤ ਪਹਿਲੀ ਵਾਰ ਲੁਧਿਆਣਾ ਤੋਂ ਕੀਤੀ ਗਈ ਹੈ। ਇੱਥੇ ਨਾਕੇ ਉੱਤੇ ਖੜ੍ਹਨ ਵਾਲੇ ਟਰੈਫ਼ਿਕ ਪੁਲਿਸ ਕਰਮੀ ਦੀ ਨਜ਼ਰ ਲੋਕਾਂ ਉੱਤੇ ਹੋਵੇਗੀ ਤੇ ਪੁਲਿਸ ਉੱਤੇ ਅੱਖ ਕੈਮਰੇ ਦੀ।

ਇਹ ਕੈਮਰੇ ਚਲਾਨ ਕਰਨ ਵੇਲੇ ਪੂਰੀ ਪ੍ਰਕ੍ਰਿਆ ਦੀ ਵੀਡੀਓ ਰਿਕਾਰਡਿੰਗ ਕਰੇਗਾ। ਇਸ ਨੂੰ ਬਾਡੀ ਕੈਮਰਾ ਕਹਿੰਦੇ ਹਨ ਜੋ ਸੜਕ ਉੱਤੇ ਤਾਇਨਾਤ ਕਰਮਚਾਰੀ ਤੇ ਲੋਕਾਂ ਉੱਤੇ ਨਜ਼ਰ ਰੱਖੇਗਾ। ਆਮ ਤੌਰ ਉੱਤੇ ਟਰੈਫ਼ਿਕ ਪੁਲਿਸ ਉੱਤੇ ਰਿਸ਼ਵਤ ਲੈਣ ਤੇ ਬੁਰੇ ਵਿਵਹਾਰ ਦੀਆਂ ਖ਼ਬਰਾਂ ਅਕਸਰ ਮਿਲਦੀਆਂ ਹਨ। ਇਸ ਕਰਕੇ ਅਜਿਹੀ ਸਮੱਸਿਆ ਨਾਲ ਨਜਿੱਠਣ ਲਈ ਇਹ ਪਹਿਲ ਕੀਤੀ ਗਈ ਹੈ। ਇਸ ਪ੍ਰਾਜੈਕਟ ਤਹਿਤ ਫ਼ਿਲਹਾਲ ਪੁਲਿਸ ਨੂੰ ਛੇ ਕੈਮਰੇ ਦਿੱਤੇ ਗਏ ਹਨ। ਇਸ ਦੇ ਨਤੀਜੇ ਤੋਂ ਬਾਅਦ 45 ਹੋਰ ਦਿੱਤੇ ਜਾਣਗੇ।

ਕੀ ਹੈ ਖ਼ਾਸ ਕੈਮਰੇ ‘ਚ: Body Camera ਦੀ ਕੀਮਤ 1800 ਰੁਪਏ ਹੈ ਤੇ ਇਸ ਰਿਕਾਰਡਿੰਗ ਕੁਆਲਿਟੀ 16 ਮੈਗਾ ਪਿਕਸਲਜ਼ ਦੀ ਹੈ। Body Camera 30 ਦਿਨ ਤੱਕ ਡਾਟਾ ਸੇਵ ਕਰੇਗਾ। ਕੈਮਰੇ ਦੀ ਬੈਟਰੀ 26 ਘੰਟਿਆਂ ਦੀ ਹੋਵੇਗੀ। ਰਾਤ ਨੂੰ ਇਹ ਕੈਮਰਾ 10 ਮੀਟਰ ਤੱਕ ਦੀ ਦੂਰੀ ਤੱਕ ਰਿਕਾਰਡਿੰਗ ਕਰਨ ਦੀ ਸਮਰੱਥਾ ਰੱਖਦਾ ਹੈ।

ਕੈਮਰੇ ‘ਚ 6 ਘੰਟੇ ਤੱਕ ਦੀ ਰਿਕਾਰਡਿੰਗ ਸੇਵ ਹੋਵੇਗੀ। ਇਸ ਤੋਂ ਇਲਾਵਾ Body Camera ਪਾਸਵਰਡ ਪ੍ਰੋਟੈਕਟਿਡ ਹੋਵੇਗਾ ਜੋ ਸਿਰਫ਼ ਕੰਟਰੋਲ ਰੂਮ ਵਿੱਚ ਖੁੱਲ੍ਹ ਸਕਦਾ ਹੈ। ਇਸ ਕੈਮਰੇ ਦੀ ਫ਼ੋਟੋ ਜਾਂ ਵੀਡੀਓ ਟੈਂਪਰ ਨਹੀਂ ਕੀਤੀ ਜਾ ਸਕਦੀ। ਕੈਮਰੇ ਵਿੱਚ ਕਿਸੇ ਵਿਅਕਤੀ ਨੂੰ ਨਾਕੇ ਉੱਤੇ ਰੋਕਣ ਤੇ ਚਲਾਨ ਕੱਟਣ ਦੀ ਸਾਰੀ ਵੀਡੀਓ ਤੇ ਆਡੀਓ ਰਿਕਾਰਡਿੰਗ ਹੋਵੇਗੀ।

Be the first to comment

Leave a Reply