83ਵੇਂ ਤੋਂ 17ਵੇਂ ਸਥਾਨ ’ਤੇ ਪੁੱਜੀ ਸਟੀਫਨਜ਼

ਨਿਊਯਾਰਕ – ਯੂਐੱਸ ਓਪਨ ’ਚ ਨਵੀਂ ਮਹਿਲਾ ਚੈਂਪੀਅਨ ਬਣੀ ਅਮਰੀਕਾ ਦੀ ਨੌਜਵਾਨ ਖਿਡਾਰਨ ਸਲੋਨ ਸਟੀਫਨਜ਼ ਸੋਮਵਾਰ ਨੂੰ ਜਾਰੀ ਵਿਸ਼ਵ ਟੈਨਿਸ ਰੈਂਕਿੰਗਜ਼ ’ਚ 66 ਥਾਵਾਂ ਦੀ ਛਾਲ ਮਾਰ ਕੇ ਮਹਿਲਾ ਸਿੰਗਲ ਰੈਂਕਿੰਗ ’ਚ 17ਵੇਂ ਸਥਾਨ ’ਤੇ ਪਹੁੰਚ ਗਈ ਹੈ। ਸਟੀਫਨਜ਼ ਤੋਂ ਫਾਈਨਲ ’ਚ ਹਾਰਨ ਵਾਲੀ ਅਮਰੀਕਾ ਦੀ ਮੈਡੀਸਨ ਕੀਜ਼ ਨੇ ਵੀ ਚਾਰ ਥਾਵਾਂ ਦਾ ਸੁਧਾਰ ਕੀਤਾ ਹੈ ਅਤੇ ਹੁਣ ਉਹ 12ਵੇਂ ਨੰਬਰ ’ਤੇ ਪਹੁੰਚ ਗਈ ਹੈ।
ਸਟੀਫਨਜ਼ ਤੋਂ ਸੈਮੀਫਾਈਨਲ ’ਚ ਹਾਰਨ ਵਾਲੀ ਅਮਰੀਕਾ ਦੀ ਹੀ ਵੀਨਸ ਵਿਲੀਅਮਜ਼ ਚਾਰ ਥਾਵਾਂ ਦੀ ਛਾਲ ਨਾਲ ਪੰਜਵੇਂ ਨੰਬਰ ’ਤੇ ਪਹੁੰਚ ਕੇ ਸਿਖਰਲੇ ਪੰਜ ਖਿਡਾਰੀਆਂ ’ਚ ਸ਼ਾਮਲ ਹੋ ਗਈ ਹੈ। ਇੱਕ ਹੋਰ ਸੈਮੀ ਫਾਈਨਲਿਸਟ ਅਮਰੀਕਾ ਦਾ ਹੀ ਕੋਕੋ ਵੇਂਡੇਵੇਗੇ ਨੇ ਛੇ ਥਾਵਾਂ ਦੀ ਛਾਲ ਮਾਰੀ ਹੈ ਤੇ ਉਹ 16ਵੇਂ ਨੰਬਰ ’ਤੇ ਪਹੁੰਚ ਗਈ ਹੈ। ਸਪੇਨ ਦੀ ਗਰਬਾਈਨ ਮੁਗੂਰੁਜ਼ਾ ਦੋ ਸਥਾਨ ਦੇ ਸੁਧਾਰ ਨਾਲ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਬਣ ਗਈ ਹੈ।

Be the first to comment

Leave a Reply

Your email address will not be published.


*