84 ਸ਼ਹੀਦੀ ਘੱਲੂਘਾਰਾ ਸਡਿਸਟੋ ਵਿਖੇ ਸ਼ਰਧਾ ਨਾਲ ਮਨਾਇਆ ਗਿਆ

ਸੀਰੀਸ਼ (ਮਹਿੰਦਰ ਕੰਡਾ) ਹਰ ਸਾਲ ਦੀ ਤਰਾਂ ਸਾਹਿਬ ਸ੍ਰੀ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅਤੇ 84 ਵਿਚ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਅੰਦਰ ਗੁਰੂ ਘਰ ਮਡਿਸਟੋ ਸੀਰੀਸ ਵਿਖੇ ਸ਼ਹੀਦੀ ਪੁਰਬ ਬੜੀ ਸ਼ਰਧਾਂ ਨਾਲ ਮਨਾਇਆ ਗਿਆ। ਸ੍ਰ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸ੍ਰੀ ਆਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਗੁਰੂ ਘਰ ਦੇ ਕੀਰਤਨੀਏ ਭਾਈ ਮਨਜੀਤ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ, ਭਾਈ ਦਰਸ਼ਨ ਸਿੰਘ ਜੀ ਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਮੁਖਤਿਆਰ ਸਿੰਘ ਜੀ ਮੁੱਖੀ ਨੇ 84 ਵਿਚ ਸ੍ਰੀ ਅਮ੍ਰਿਤਸਰ ਸਾਹਿਬ ਵਖੇ ਵਾਪਰੇ ਕਹਿਰ ਦੀ ਦੁਖਦਾਈ ਘਟਨਾ ਬਾਰੇ ਵਿਚਾਰਾ ਸੰਗਤਾਂ ਨਾਲ ਸਾਂਝੀ ਕੀਤੀ ਅਤੇ ਢਾਡੀ ਜੱਥਾ ਭਾਈ ਅਮਰਜੀਤ ਸਿੰਘ ਜੌਹਲ ਨੇ ਸਿੱਖ ਇਤਿਹਾਸ ਬਾਰੇ ਆਪਣੀਆਂ ਵਾਰਾਂ ਨਾਲ ਸੰਗਤਾ ਨੂੰ ਨਿਹਾਲ ਕੀਤਾ। ਸੇਵਾਦਾਰ ਜਸਪਾਲ ਸਿਘ , ਨਿਰਮਲ ਸਿੰਘ, ਪੁੱਤਰ ਮੰਹਿਦਰ ਸਿੰਘ, ਨਿਰਮਲ ਸਿੰਘ ਅਤੇ ਸਮੂੰਹ ਸੇਵਾਦਾਰ ਨੇ ਸਿੱਖ ਸੰਗਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ।

Be the first to comment

Leave a Reply