ਭਾਰਤ ਨੇ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਆਜ਼ਾਦੀ ਦਿਹਾੜੇ ਮੌਕੇ ਦਿੱਤਾ ਤੋਹਫ਼ਾ

ਚੰਡੀਗੜ੍ਹ: ਭਾਰਤ-ਪਾਕਿਸਤਾਨ ਵਿੱਚ ਤਣਾਅ ਨਾਲ ਜਿੱਥੇ ਰਿਸ਼ਤਿਆਂ ਵਿੱਚ ਕੜਵਾਹਟ ਬਣੀ ਹੋਈ ਹੈ, ਉੱਥੇ ਹੀ ਭਾਰਤ ਦੀ ਇੱਕ ਕੋਸ਼ਿਸ਼ ਨੇ ਪਾਕਿਸਤਾਨ ਦਾ ਦਿਲ ਜਿੱਤ ਲਿਆ ਹੈ। ਭਾਰਤ ਨੇ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਆਜ਼ਾਦੀ ਦਿਹਾੜੇ ਮੌਕੇ ਖ਼ਾਸ ਤੋਹਫ਼ਾ ਦਿੱਤਾ ਹੈ। ਦਰਅਸਲ ਭਾਰਤ ਦੇ ਮਿਊਜ਼ਿਕ ਬੈਂਡ ਇੰਡੀਅਨ ਏਕਾਪੇਲਾ ਬੈਂਡ ਬਾਕਸ ਕਾਰਡ ਨੇ ਪਾਕਿਸਤਾਨ ਦਾ ਕੌਮੀ ਗੀਤ ਗਾਉਂਦੇ ਹੋਏ ਵੀਡੀਓ ਜਾਰੀ ਕੀਤਾ ਹੈ।

ਇਹ ਵੀਡੀਓ ਪਾਕਿਸਤਾਨ ਵਿੱਚ ਸ਼ੋਸ਼ਲ ਮੀਡੀਆ ਉੱਤੇ ਬਹੁਤ ਸ਼ੇਅਰ ਹੋ ਰਿਹਾ ਹੈ। ਇਸ ਦੀ ਪਾਕਿਸਤਾਨੀ ਰੱਜ ਕੇ ਤਾਰੀਫ ਕਰ ਰਹੇ ਹਨ। ਪਾਕਿਸਤਾਨ ਆਪਣੇ ਆਜ਼ਾਦੀ ਦਾ ਜਸ਼ਨ 14 ਅਗਸਤ ਤੇ ਭਾਰਤ 15 ਅਗਸਤ ਨੂੰ ਮਨਾਉਂਦਾ ਹੈ। ਇਹ ਵੀਡੀਓ ਪਾਕਿਸਤਾਨ ਨੂੰ ਉਸ ਦੇ ਜਨਮ ਦਿਨ ਉੱਤੇ ਵਧਾਈ ਦੇਣ ਨਾਲ ਸ਼ੁਰੂ ਹੁੰਦਾ ਹੈ। ਵੀਡੀਓ ਵਿੱਚ ਲਿਖਿਆ ਹੈ ਕਿ ਪਾਕਿਸਤਾਨ ਤੁਹਾਨੂੰ ਜਨਮ ਦਿਨ ਮੁਬਾਰਕ ਹੋਵੇ, ਇਹ ਵੀਡੀਓ ਰਾਹੀਂ ਸਾਡੇ ਵੱਲੋਂ ਤੁਹਾਨੂੰ ਵਧਾਈ।

ਬੈਂਡ ਦੇ ਮੈਂਬਰਾਂ ਨੇ ਹੱਥਾਂ ਵਿੱਚ ਦਿੱਖ ਰਹੇ ਪਲ਼ੇ ਕਾਰਡ ਕਹਿੰਦੇ ਹਨ ਕਿ ਇਸ ਆਜ਼ਾਦੀ ਦਿਵਸ ਉੱਤੇ ਆਪਣੇ ਗੁਆਂਢੀ ਨੂੰ ਅਸੀਂ ਇਹ ਗਾਣਾ ਸਮਰਪਿਤ ਕਰਨਾ ਚਾਹੁੰਦੇ ਹਾਂ। ਜਿਹੜਾ ਸ਼ਕਤੀ, ਵਿਕਾਸ ਤੇ ਸਿੱਧ ਦੇ ਵਿਸ਼ਵਾਸ, ਗੌਰਵ ਤੇ ਮਾਣ ਨਾਲ ਜੁੜਿਆ ਹੈ। ਮਿਊਜ਼ਿਕ ਬੈਂਡ ਨੇ ਇਸ ਵੀਡੀਓ ਨੂੰ ਬੀਤੀ 11 ਅਗਸਤ ਨੂੰ ਯੂਟਿਊਬ ‘ਤੇ ਜਾਰੀ ਕੀਤਾ ਸੀ।

ਪਾਕਿਸਤਾਨ ਦੇ ਕਈ ਅਖ਼ਬਾਰਾਂ ਨੇ ਇਸ ਵੀਡੀਓ ਦੀ ਸਰਹਾਣਾ ਕੀਤੀ ਹੈ। ਉੱਥੇ ਹੀ ਪਾਕਿਸਤਾਨ ਅਖ਼ਬਾਰ ‘ਦ ਡਾਅਨ’ ਨੇ ਸੁਆਲ ਕੀਤਾ ਹੈ ਕਿ ਪਾਕਿਸਤਾਨੀ ਵੀ ਅਜਿਹੀ ਪਹਿਲ ਕਰ ਸਕਦੇ ਹਨ। ਅਖ਼ਬਾਰ ਨੇ ਲਿਖਿਆ ਹੈ ਕਿ 14 ਅਗਸਤ ਤੋਂ ਠੀਕ ਪਹਿਲਾਂ ਜਾਰੀ ਹੋਇਆ ਇਹ ਵੀਡੀਓ ਬਹੁਤ ਹੈਰਾਨਕੁਨ ਹੈ। ਇਹ ਮੋਨੋਕ੍ਰੋਮ ਵਿੱਚ ਸ਼ੂਟ ਕੀਤਾ ਗਿਆ। ਸੰਗੀਤ ਦੇ ਸਾਜੋ-ਸਾਮਾਨ ਤੋਂ ਪਰੇ ਇਸ ਵੀਡੀਓ ਨੂੰ ਸੁਣਨਾ ਆਪਣੇ ਆਪ ਵਿੱਚ ਖ਼ਾਸ ਹੈ। ਕੀ ਪਾਕਿਸਤਾਨ ਵੀ ਇਹੀ ਪ੍ਰਤੀਕਿਰਿਆ ਦੇਵੇਗਾ। ਸਾਨੂੰ ਅਜਿਹਾ ਹੁੰਦਾ ਦੇਖਣ ਲਈ ਇੰਤਜ਼ਾਰ ਕਰਨਾ ਹੋਵੇਗਾ।

ਉੱਥੇ ਹੀ ਪਾਕਿ ਅਖ਼ਬਾਰ ਐਕਸਪ੍ਰੈੱਸ ਟ੍ਰਿਬਿਊਨ ਨੇ ਲਿਖਿਆ ਹੈ ਕਿ ਇਹ ਸਭ ਤੋਂ ਬਿਹਤਰੀਨ ਤੋਹਫ਼ਾ ਹੈ ਜਿਸ ਦੀ ਸਾਨੂੰ ਸਭ ਤੋਂ ਘੱਟ ਉਮੀਦ ਹੈ ਤੇ ਦੁਨੀਆ ਭਰ ਤੋਂ ਲੋਕ ਇਸ ਪਹਿਲ ਨੂੰ ਪਸੰਦ ਕਰ ਰਹੇ ਹਨ। ਕਈ ਪਾਕਿਸਤਾਨੀ ਟਵਿਟਰ ਯੂਜ਼ਰਸ ਨੇ ਇਸ ਵੀਡੀਓ ਨੂੰ ਪਾਕਿਸਤਾਨ ਨੂੰ ਦਿੱਤਾ ਗਿਆ ਗਿਫ਼ਟ ਕਰਾਰ ਦਿੱਤਾ ਹੈ। ਉਰਦੂ ਨਿਊਜ਼ ਚੈਨਲ ਸਮਾ ਟੀਵੀ ਨੇ ਕਿਹਾ ਹੈ ਕਿ ਭਾਰਤੀ ਬੈਂਡ ਦਾ ਗਾਇਆ ਹੋਇਆ ਪਾਕਿਸਤਾਨੀ ਕੌਮੀ ਗਾਣ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਕੁਝ ਲੋਕ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਇਹ ਵੀਡੀਓ ਪਾਕਿਸਤਾਨ ਦੇ ਮਿਊਜ਼ਿਕ ਪ੍ਰੋਗਰਾਮ ਕੋਕ ਸਟੂਡੀਓ ਦੇ ਕੌਮੀ ਗਾਣ ਤੋਂ ਵੀ ਬਿਹਤਰ ਹੈ।

Be the first to comment

Leave a Reply