IPL 2018: ਬੈਂਗਲੁਰੂ ਨੇ ਪੰਜਾਬ ਨੂੰ 10 ਵਿਕਟਾਂ ਨਾਲ ਹਰਾਇਆ

ਇੰਦੌਰ – ਆਈ.ਪੀ.ਐੱਲ. ਸੀਜ਼ਨ 11 ਦਾ 48ਵਾਂ ਮੈਚ ਕਿੰਗਜ਼ ਇਲੈਵਨ ਪੰਜਾਬ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਹੋਲਕਰ ਸਟੇਡੀਅਮ ‘ਚ ਖੇਡਿਆ ਗਿਆ। ਜਿਸ ‘ਚ ਬੈਂਗਲੁਰੂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ ਬੈਂਗਲੁਰੂ ਨੂੰ ਦਿੱਤਾ 89 ਦੌੜਾਂ ਦਾ ਆਸਾਨ ਟੀਚਾ। ਜਿਸ ਨੂੰ ਬੈਂਗਲੁਰੂ ਟੀਮ ਦੀ ਓਪਨਿੰਗ ਜੋੜੀ ਨੇ 9ਵੇਂ ਓਵਰਾਂ ‘ਚ ਹੀ ਪੂਰਾ ਕਰ ਦਿੱਤਾ ਅਤੇ ਜਿੱਤ ਆਪਣੇ ਨਾਮ ਕਰ ਲਈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਦੀ ਟੀਮ ਨੇ ਤੇਜ਼ ਸ਼ੁਰੂਆਤ ਕੀਤੀ ਪਰ 36 ਦੌਡ਼ਾਂ ‘ਤੇ ਪੰਜਾਬ ਨੂੰ ਪਹਿਲਾ ਝਟਕਾ ਕੇ.ਐੱਲ. ਰਾਹੁਲ ਦੇ ਰੂਪ ‘ਚ ਲੱਗਾ। ਰਾਹੁਲ ਤੇਜ਼ ਖੇਡਣ ਦੀ ਕੋਸ਼ਿਸ਼ ‘ਚ 15 ਗੇਂਦਾਂ 21 ਦੌਡ਼ਾਂ ਬਣਾ ਕੇ ਉਮੇਸ਼ ਯਾਦਵ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਦੂਜੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਵੀ 18 ਦੌਡ਼ਾਂ ਬਣਾ ਕੇ ਉਮੇਸ਼ ਯਾਦਵ ਦਾ ਦੂਜਾ ਸ਼ਿਕਾਰ ਬਣੇ। ਪੰਜਾਬ ਨੂੰ ਤੀਜਾ ਝਟਕਾ ਕਰੁਨ ਨਾਇਰ ਦੇ ਰੂਪ ‘ਚ ਲੱਗਾ। ਨਾਇਰ ਸਿਰਫ 1 ਦੌਡ਼ ਬਣਾ ਕੇ ਮੁਹੰਮਦ ਸਿਰਾਜ ਦਾ ਸ਼ਿਕਾਰ ਬਣੇ। ਪੰਜਾਬ ਨੂੰ ਚੌਥਾ ਝਟਕਾ ਵੀ ਜਲਦੀ ਹੀ ਲੱਗਾ ਜਦੋਂ ਸਟੋਨਿਸ 2 ਦੌਡ਼ਾਂ ਬਣਾ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਵੀ ਟੀਮ ਦੀ ਬੱਲੇਬਾਜ਼ੀ ਤਾਸ਼ ਦੇ ਪੱਤਿਆਂ ਵਾਂਗ ਡਿੱਗਦੀ ਰਹੀ। 5ਵਾਂ ਝਟਕਾ ਮਯੰਕ ਅਗਰਵਾਲ (2 ਦੌਡ਼ਾਂ) ਦੇ ਰੂਪ ‘ਚ ਡਿੱਗਿਆ। ਇਸ ਦੌਰਾਨ ਐਰੋਨ ਫਿੰਚ ਨੇ ਟੀਮ ਨੂੰ ਇਸ ਮੁਸ਼ਕਲ ਹਾਲਾਤਾਂ ‘ਚੋਂ ਬਾਹਰ ਕਢਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ 26 ਦੌਡ਼ਾਂ ਬਣਾ ਕੇ ਮੋਈਨ ਅਲੀ ਦਾ ਸ਼ਿਕਾਰ ਬਣ ਗਏ। ਇਸ ਤੋਂ ਬਾਅਦ ਅਗਲੇ 3 ਬੱਲੇਬਾਜ਼ੀ ਰਵੀਚੰਦਰਨ ਅਸ਼ਵਿਨ, ਐਂਡਰਿਊ ਟਾਇ, ਮੋਹਿਤ ਸ਼ਰਮਾ 10 ਦਾ ਅੰਕਡ਼ਾ ਵੀ ਛੂਹ ਨਾ ਸਕੇ।