IPL 2018 – ਮੁੰਬਈ ਨੇ ਪੰਜਾਬ ਨੂੰ 3 ਦੌੜਾਂ ਨਾਲ ਹਰਾਇਆ

ਮੁੰਬਈ – ਕੀਰੋਨ ਪੋਲਾਰਡ ਦੀ ਤੂਫਾਨੀ ਅਰਧ-ਸੈਂਕੜਾ ਪਾਰੀ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਇਸ ‘ਕਰੋ ਜਾਂ ਮਰੋ’ ਮੈਚ ਵਿਚ ਆਈ. ਪੀ. ਐੱਲ.-11 ‘ਚ ਕਿੰਗਜ਼ ਇਲੈਵਨ ਪੰਜਾਬ ਵਿਰੁੱਧ 20 ਓਵਰਾਂ ਵਿਚ 8 ਵਿਕਟਾਂ ‘ਤੇ 186 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਉਤਰੀ ਮੁੰਬਈ ਇੰਡੀਅਨਜ਼ ਨੂੰ ਸੂਰਯਾਕੁਮਾਰ ਯਾਦਵ ਅਤੇ ਈਵਿਨ ਲੁਈਸ ਨੇ ਤੇਜ਼ ਸ਼ੁਰੂਆਤ ਦਿਵਾਈ। ਦੋਵਾਂ ਨੇ ਪਹਿਲੇ ਵਿਕਟ ਲਈ 3.1 ਓਵਰ ਵਿਚ 37 ਦੌੜਾਂ ਦੀ ਸਾਂਝੇਦਾਰੀ ਕੀਤੀ। ਪੰਜਾਬ ਨੂੰ ਪਹਿਲੀ ਸਫਲਤਾ ਐਂਡ੍ਰਿਊ ਟਾਏ ਨੇ ਦਿਵਾਈ, ਜਿਸ ਨੇ ਲੁਈਸ ਨੂੰ ਕਲੀਨ ਬੋਲਡ ਕੀਤਾ। ਲੁਈਸ ਨੇ ਪਾਰੀ ਵਿਚ 7 ਗੇਂਦਾਂ ਵਿਚ 1 ਛੱਕੇ ਦੀ ਮਦਦ ਨਾਲ 9 ਦੌੜਾਂ ਬਣਾਈਆਂ। ਤੀਸਰੇ ਨੰਬਰ ‘ਤੇ ਬੱਲੇਬਾਜ਼ੀ ਕਰਨ ਲਈ ਉਤਰੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਨੇ 12 ਗੇਂਦਾਂ ਵਿਚ 2 ਛੱਕੇ ਅਤੇ 1 ਚੌਕੇ ਦੀ ਮਦਦ ਨਾਲ 20 ਦੌੜਾਂ ਬਣਾਈਆਂ ਜਿਸ ਨਾਲ ਮੁੰਬਈ 4.4 ਓਵਰਾਂ ‘ਚ 50 ਦੌੜਾਂ ਬਣਾਉਣ ਵਿਚ ਸਫਲ ਰਹੀ ਪਰ ਟਾਏ ਨੇ ਪਾਰੀ ਦੇ 6ਵੇਂ ਓਵਰ ਵਿਚ ਸੂਰਯਾਕੁਮਾਰ ਯਾਦਵ ਅਤੇ ਇਸ਼ਾਨ ਨੂੰ ਆਊਟ ਕਰ ਕੇ ਮੁੰਬਈ ਦਾ ਸਕੋਰ ਪਾਵਰਪਲੇਅ ਵਿਚ 3 ਵਿਕਟਾਂ ‘ਤੇ 60 ਦੌੜਾਂ ਕਰ ਦਿੱਤਾ। ਕਪਤਾਨ ਰੋਹਿਤ ਸ਼ਰਮਾ ਦੀ ਖਰਾਬ ਫਾਰਮ ਜਾਰੀ ਰਹੀ ਅਤੇ ਉਹ ਅੰਕਿਤ ਰਾਜਪੂਤ ਦੀ ਗੇਂਦ ‘ਤੇ ਯੁਵਰਾਜ ਸਿੰਘ ਨੂੰ ਕੈਚ ਦੇ ਬੈਠਾ। ਰੋਹਿਤ ਨੇ 10 ਗੇਂਦਾਂ ਦਾ ਸਾਹਮਣਾ ਕੀਤਾ ਅਤੇ 6 ਦੌੜਾਂ ਬਣਾਈਆਂ। ਮੁੰਬਈ ਇੰਡੀਅਨਜ਼ ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਚੁੱਕ ਸਕੀ ਅਤੇ 10 ਓਵਰਾਂ ਤੱਕ ਆਪਣੀਆਂ 4 ਵਿਕਟਾਂ 79 ਦੌੜਾਂ ਜੋੜ ਕੇ ਗੁਆ ਦਿੱਤੀਆਂ। ਕੁਰਣਾਲ ਪੰਡਯਾ ਅਤੇ ਕੀਰੋਨ ਪੋਲਾਰਡ ਨੇ 5ਵੀਂ ਵਿਕਟ ਲਈ 6 ਓਵਰਾਂ ਵਿਚ 65 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਖਰਾਬ ਸਥਿਤੀ ਤੋਂ ਬਾਹਰ ਕੱਢਿਆ। ਕੀਰੋਨ ਪੋਲਾਰਡ ਨੇ 22 ਗੇਂਦਾਂ ਵਿਚ 50 ਦੌੜਾਂ ਪੂਰੀਆਂ ਕੀਤੀਆਂ। ਪੰਜਾਬ ਵੱਲੋਂ ਟਾਏ ਸਭ ਤੋਂ ਸਫਲ ਗੇਂਦਬਾਜ਼ ਰਿਹਾ ਜਿਸ ਨੇ ਆਪਣੇ 4 ਓਵਰਾਂ ਵਿਚ 16 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਅੰਕਿਤ ਰਾਜਪੂਤ ਨੇ 4 ਓਵਰਾਂ ਵਿਚ 11.50 ਦੀ ਰਨ ਰੇਟ ਨਾਲ 46 ਦੌੜਾਂ ਦੇ ਕੇ 3 ਓਵਰਾਂ ਵਿਚ 18 ਦੌੜਾਂ ਦੇ ਕੇ 2 ਵਿਕਟਾਂ ਲਈਆਂ।