U.S.A Army  ਵਿਚ ਭਰਤੀ ਹੋਣ ਜਾ ਰਹੇ ਸਿੱਖ ਸੈਨਿਕ ਦਾ ਟੈਰਾ ਬੁਆਇਨਾ ਗੁਰੂਘਰ ਵੱਲੋਂ ਸਨਮਾਨ

ਜੁਲਾਈ ਦੀ ਸੋਲਾਂ, ਦਿਨ ਐਤਵਾਰ ਦੇ ਸਵੇਰ ਦੇ ਰਿਵਾਨ ਵਿਚ ਸੰਗਤ ਦੀ ਹਾਜ਼ਰੀ ਵਿਚ ਸਿੱਖ ਟੈਂਪਲ ਗੁਰਦਵਾਰਾ ਟੈਰਾ ਬੁਆਇਨਾ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ, ਬਲਬੀਰ ਸਿੰਘ ਸੋਹਲ ਨੇ ਗੁਰੂ ਘਰ ਦੇ ਖਾਲਸਾ ਪੰਜਾਬੀ ਸਕੂਲ ਹਦੇ ਵਲੰਟੀਅਰ, ਜਸਪ੍ਰੀਤ ਸਿੰਘ ਗੱਲ ਜੋ ਪਿਛਲੇ ਤਿੰਨ ਸਾਲ ਤੋਂ ਪੰਜਾਬੀ ਪੜ੍ਹਾਉਣ ਤੇ ਮਾਰਛਲ ਆਰਟਸ ਸਿਖਾਉਣ ਦੀ ਸੇਵਾ ਕਰ ਰਿਹਾ ਸੀ ਨੂੰ ਯੂ:ਐਸ:ਏ ਆਰਮੀ ਵਿਚ ਸਿੱਖੀ ਸਰੂਪ ਵਿਚ 5ਵੇਂ ਸਿੱਖ ਸੈਨਿਕ ਦੇ ਤੌਰ ਉਤੇ ਭਰਤੀ ਹੋਣ ਜਾ ਰਹੇ ਨੂੰ ਗਦਵਾਰਾ ਸਾਹਿਬ ਦੇ ਡਾਇਰੈਕਟਰ ਸਾਹਿਬਨ ਤੇ ਸਕੂਲ ਦੇ ਕੋਆਰਡੀਨੇਟਰਜ਼ ਵੱਲੋਂ ਭੇਂਤ ਕੀਤਾ।
ਇਸ ਅਵਸਰ ਉਤੇ ਗੁਰਘਰ ਦੇ ਸਕੱਤਰ, ਸ: ਬਲਦੇਵ ਕੌਰ ਨੂੰ ਵਿਧਾਈ ਦਿੱਤੀ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਖਾਲਸਾ ਪੰਜਾਬੀ ਸਕੂਲ ਦੇ ਕੋਆਰਡੀਨੇਟਰ,ਹਰਬੰਸ ਸਿੰਘ ਜਗਿਆਸੂ ਨੇ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ ਜੁੜੀ ਸੰਗਤ ਨੂੰ ਜਸਪ੍ਰੀਤ ਸਿੰਘ ਗਿੱਲ ਦੇ ਵਿਅਕਤੀਤਵ ਬਾਰੇ, ਵਿਦਿਯਾ ਤੇ ਹੁਨਰ ਬਾਰੇ ਜਾਣਕਾਰੀ ਦਿੱਤੀ। ਉਸ ਵਲੋਂ ਸਵੈਇਸ਼ਾ ਨਾਲ ਕੀਤੀਆਂ ਸੇਵਾਵਾਂ ਬਾਰੇ ਦਸਿਆ ਅਤੇ ਉਮੀਦ ਜ਼ਾਹਰ ਕੀਤੀ ਕਿ ਆਉਣ ਵਾਲੇ ਭਵਿੱਖ ਵਿਚ ਇਹ ਨੌਜਵਾਨ ਦੇਸ਼ ਕੌਮ ਬਹੁਤ ਕੁਝ ਚੰਗਾ ਕਰ ਗੁਜ਼ਰੇਗਾ। ਉਸ ਦੀ ਲੰਬੀ ਉਮਰ, ਤੰਦਰੁਸਤੀ, ਤਰੱਕੀ ਦੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਸੰਗਤ ਨੇ ਜੈਕਾਰਿਆਂ ਨਾਲ ਸਵਾਗਤ ਤੇ ਖੁਸ਼ੀ ਦਾ ਇਜ਼ਹਾਰ ਕੀਤਾ।

Be the first to comment

Leave a Reply