ਅਦਾਕਾਰ ਸੁਸ਼ਾਂਤ ਰਾਜਪੂਤ ਕੇਸ ‘ਚ ਗਲਤ ਖ਼ਬਰ ਪੋਸਟ ਕਰਨ ‘ਤੇ ਪਠਾਨਕੋਟ ‘ਚ ਕੇਸ ਦਰਜ

0
22

ਪਠਾਨਕੋਟ: ਸਾਂਝੀ ਸੋਚ ਬਿਊਰੋ  :ਫ਼ਿਲਮੀ ਹਸਤੀ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਚ ਪਠਾਨਕੋਟ ਦੇ ਨਿੱਜੀ ਹਸਪਟਾਲ ਦੇ ਡਾਕਟਰ ਦੇ ਨਾਮ ਤੇ ਨਕਲੀ ਸਟੇਟਮੈਂਟ ਬਣਾ ਸੋਸ਼ਲ ਮੀਡੀਆ ਤੇ ਪੋਸਟ ਕਰਨ ਦੇ ਆਰੋਪ ਵਿਚ ਪਠਾਨਕੋਟ ਦੇ ਥਾਣਾ ਮਾਮੂਨ ਵਿਖੇ ਪੁਲਸ ਵਲੋਂ ਪਤਰਕਾਰ ਅਭਿਸਾਰ ਸ਼ਰਮਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦੀਨੇ ਹੋਏ ਪੀੜਿਤ ਡਾਕਟਰ ਸੁਰੇਸ਼ ਕੋਲ ਨੇ ਦਸਿਆ ਕਿ ਉਹ ਅਤੇ ਉਹਨਾਂ ਦੀ ਪਤਨੀ ਪਿਛਲੇ 10 ਸਾਲਾਂ ਤੋਂ ਆਪਣੇ ਹੀ ਇਲਾਕੇ ਵਿਚ ਮਰੀਜਾਂ ਨੂੰ ਹਾਰਟ ਸਬੰਧੀ ਸੇਵਾਵਾਂ ਦੇ ਰਹੇ ਹਨ।ਊਨਾ ਕਿਹਾ ਕਿ ਐਕਟਰ ਸੁਸ਼ਾਂਤ ਸਿੰਘ ਰਾਜਪੁਰਾ ਦੀ ਮੌਤ ਦੇ ਬਾਅਦ ਕਈ ਸਾਰੀਆਂ ਚਰਚਾਵਾਂ ਅਤੇ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਅਤੇ ਇਸੇ ਦੇ ਚਲਦੇ ਬੀਤੀ 8 ਸਤੰਬਰ ਨੂੰ ਸੋਸ਼ਲ ਮੀਡੀਆ ਤੇ ਅਭਿਸਾਰ ਸ਼ਰਮਾ ਦੇ ਪੇਜ ਤੋਂ ਇਕ ਵੀਡੀਓ ਪੋਸਟ ਕੀਤੀ ਗਈ ਸੀ, ਜਿਸ ਵਿਚ ਉਹਨਾਂ ਦੀ ਦੀ ਨਕਲੀ ਸਟੇਟਮੈਂਟ ਦੇ ਨਾਲ ਉਹਨਾਂ ਨੂੰ ਆਲ ਇੰਡੀਆ ਇੰਸਟੀਟੂਟ ਆਫ ਮੈਡੀਕਲ ਸਾਇੰਸ (ਏਮਸ) ਦਾ ਫਰੈਂਸਿਕ ਡਾਕਟਰ ਦਸਿਆ ਗਿਆ ਹੈ, ਜੋ ਕਿ ਗਲਤ ਹੈ।

ਉਨ੍ਹਾਂ ਦਸਿਆ ਉਹਨਾਂ ਵਲੋਂ ਕਦੇ ਵੀ ਆਟੋਪਾਇਸ ਰੇ ਫੋਰੈਂਸਿਕ ਦਾ ਕੰਮ ਨਹੀਂ ਕੀਤਾ ਗਿਆ ਪਰ ਸੋਸ਼ਲ ਮੀਡੀਆ ਤੇ ਪੋਸਟ ਹੋਈ ਇਸ ਵੀਡੀਓ ਦੀ ਵਜ੍ਹਾ ਨਾਲ ਉਹਨਾਂ ਛਵੀ ਨੂੰ ਨੁਕਸਾਨ ਹੋਇਆ ਹੈ। ਜਿਸ ਦੇ ਚਲਦੇ ਉਹਨਾਂ ਵਲੋਂ ਥਾਣਾ ਮਾਮੂਨ ਵਿਖੇ ਮਾਮਲਾ ਦਰਜ ਕਰਵਾਇਆ ਹੈ। ਇਸ ਸਬੰਧੀ ਜਦ ਪੁਲਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਿਜੀ ਹਸਪਤਾਲ ਦੇ ਡਾਕਟਰ ਵਲੋਂ ਮਿਲੀ ਸ਼ਿਕਾਇਤ ਦੇ ਅਧਾਰ ਤੇ ਅਭਿਸਾਰ ਸ਼ਰਮਾ ਦੇ ਖਿਲਾਫ ਆਈਪੀਸੀ ਦੀ ਧਾਰਾ 419, 66-ਡੀ ਆਈ.ਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here