ਅੰਮ੍ਰਿਤਸਰ, 10 ਅਕਤੂਬਰ।
2024 ਦੀਆਂ ਲੋਕ ਸਭਾ ਅਤੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾ ਦੇ ਮੱਦੇਨਜਰ ਆਮ ਆਦਮੀ ਪਾਰਟੀ ਨੇ ਹਰਿਆਣਾ ਵਿਚ ਤਿਆਰੀਆਂ ਜੋਰਾਂ ਤੇ ਸ਼ੁਰੂ ਕਰ ਦਿੱਤੀਆਂ ਹਨ ਅਤੇ ਵੱਖ ਵੱਖ ਮੰਤਰੀ ਅਤੇ ਆਪ ਦੇ ਵਡੇ ਨੇਤਾਵਾਂ ਨੂੰ ਹਰਿਆਣਾ ਦੇ ਵੱਖ ਵੱਖ ਖੇਤਰਾਂ ਦੀਆਂ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ। 2016 ਵਿਚ ਅਬਾਕਾਰੀ ਅਤੇ ਕਰ ਅਫ਼ਸਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਰਭਜਨ ਸਿੰਘ ਈ ਟੀ ਓ ਜਿਹਨਾਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਜੰਡਿਆਲਾ ਗੁਰੂ ਤੋਂ ਕਾਗਰਸ ਨੂੰ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ । ਈ ਟੀ ਓ ਨੇ ਮਾਨ ਸਰਕਾਰ ਵਿੱਚ ਬਤੌਰ ਕੈਬਿਨੇਟ ਮੰਤਰੀ ਸਹੁੰ ਚੁੱਕੀ ਅਤੇ ਮਹਤਵਪੂਰਨ ਮਹਿਕਮਿਆਂ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਸੰਭਾਲੇ ਜੋ ਕੀ ਬਹੁਤ ਹੀ ਚੁਣੌਤੀ ਪੂਰਨ ਸਨ। ਹਾਲ ਹੀ ਵਿਚ ਹੋਈ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੀ ਪਾਰਟੀ ਨੇ ਮੰਤਰੀ ਈ ਟੀ ਓ ਦੀ ਬਤੌਰ ਇੰਚਾਰਜ ਹਲਕਾ ਕਰਤਾਰਪੁਰ ਡਿਊਟੀ ਲਗਾਈ ਅਤੇ ਆਪਣੀ ਮਿਹਨਤ ਸਦਕਾ ਸੁਸ਼ੀਲ ਕੁਮਾਰ ਰਿੰਕੂ ਨੂੰ ਸਭ ਤੋਂ ਵੱਧ ਹਲਕਾ ਕਰਤਾਰਪੁਰ ਤੋਂ ਵੋਟਾਂ ਨਾਲ ਜਿੱਤਾ ਕੇ ਲੋਕ ਸਭਾ ਭੇਜਿਆ। ਆਮ ਆਦਮੀ ਪਾਰਟੀ ਨੇ ਆਪਣੇ ਇਸ ਮਿਹਨਤੀ ਅਤੇ ਲਗਨ ਨਾਲ ਕੰਮ ਕਰਨ ਵਾਲੇ ਮੰਤਰੀ ਨੂੰ ਵਕਾਰੀ ਕਰਨਾਲ, ਹਰਿਆਣਾ ਲੋਕ ਸਭਾ ਦਾ ਪ੍ਰਭਾਰੀ ਲਗਾ ਕੇ ਇੱਕ ਵੱਡੀ ਜਿੰਮੇਵਾਰੀ ਸੌਪੀ ਹੈ । ਕਰਨਾਲ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਹਲਕਾ ਹੈ ਜੋ ਕਿ ਬਹੁਤ ਹੀ ਚੁਣੌਤੀ ਪੂਰਨ ਹੋਵੇਗਾ । ਇਸ ਉਪਰੰਤ ਜਦੋਂ ਹਰਭਜਨ ਸਿੰਘ ਈ ਟੀ ਓ ਨਾਲ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਇੱਕ ਨਿਮਾਣੇ ਜਿਹੇ ਸਿਪਾਹੀ ਹਨ ਜਿੱਥੇ ਵੀ ਪਾਰਟੀ ਉਹਨਾਂ ਦੀ ਡਿਊਟੀ ਲਗਾਵੇਗੀ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਨਿਭਾਉਣਗੇ ਅਤੇ ਅਸੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਹੇਠ ਹਰਿਆਣਾ ਵਿਚ ਵੱਡੀ ਜਿੱਤ ਹਾਸਲ ਕਰਕੇ ਸਰਕਾਰ ਬਣਾਵਾਂਗੇ।
Boota Singh Basi
President & Chief Editor