ਇਰਫਾਨ ਪਠਾਣ ਨੇ ਰਿਟਾਇਰਡ ਖਿਡਾਰੀਆਂ ਲਈ ਰੱਖੀ ਨਵੀਂ ਮੰਗ, ਕਿਹਾ ਕੋਹਲੀ ਦੀ ਟੀਮ ਨਾਲ ਕਰਾਓ ਮੁਕਾਬਲਾ

0
29
ਨਵੀਂ ਦਿੱਲੀ: ਭਾਰਤ ਦੇ ਸਾਬਕਾ ਆਲਰਾ ਰਾਊਂਡਰ ਇਰਫਾਨ ਪਠਾਨ ਨੇ ਹਾਲ ਹੀ ਵਿੱਚ ਰਿਟਾਇਰਡ ਐਮਐਸ ਧੋਨੀ ਲਈ ਫੇਅਰਵੈਲ ਮੈਚ ਬਾਰੇ ਦਿਲਚਸਪ ਗੱਲ ਕਹੀ ਹੈ। ਪਠਾਨ ਨੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਮੌਜੂਦਾ ਭਾਰਤੀ ਟੀਮ ਦਾ ਮੁਕਾਬਲਾ ਕਰਨ ਲਈ ਸੇਵਾਮੁਕਤ ਭਾਰਤੀ ਕ੍ਰਿਕਟਰਾਂ ਦੀ ਟੀਮ ਵਿਚਾਲੇ ‘ਚੈਰਿਟੀ-ਕਮ-ਵਿਦਾਈ ਮੈਚ’ ਦਾ ਸੁਝਾਅ ਦਿੱਤਾ। ਇਸ ਸਾਲ ਦੇ ਸ਼ੁਰੂ ‘ਚ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰਨ ਵਾਲੇ ਪਠਾਨ ਨੂੰ ਭਾਰਤ ਦੇ ਕੁਝ ਵੱਡੇ ਮੈਚ ਜੇਤੂਆਂ ਨਾਲ ਕਦੇ ਵੀ ਵਿਦਾਈ ਮੈਚ ਨਹੀਂ ਮਿਲਿਆ। ਪਠਾਨ ਨੇ ਇਸ ਨੂੰ ਹੇਠ ਲਿਖਿਆਂ ਨਾਮਾਂ ‘ਤੇ ਸੀਮਤ ਕੀਤਾ ਹੈ- ਗੌਤਮ ਗੰਭੀਰ (2018 ਵਿੱਚ ਰਿਟਾਇਰ), ਵਰਿੰਦਰ ਸਹਿਵਾਗ (2014 ਵਿੱਚ ਰਿਟਾਇਰ), ਰਾਹੁਲ ਦ੍ਰਵਿੜ (2012 ਵਿੱਚ ਰਿਟਾਇਰ), ਵੀਵੀਐਸ ਲਕਸ਼ਮਣ (2012 ਵਿੱਚ ਰਿਟਾਇਰ), ਯੁਵਰਾਜ ਸਿੰਘ (2019 ਵਿੱਚ ਰਿਟਾਇਰ) ), ਸੁਰੇਸ਼ ਰੈਨਾ, ਧੋਨੀ, ਪਠਾਨ, ਅਗਰਕਰ (2007 ਵਿੱਚ ਸੇਵਾਮੁਕਤ)ਪਠਾਨ ਨੇ ਟਵਿੱਟਰ ‘ਤੇ ਬੱਲੇਬਾਜ਼ੀ ਕ੍ਰਮ ਅਨੁਸਾਰ ਸਾਬਕਾ ਖਿਡਾਰੀਆਂ ਦੀ ਸੂਚੀ ਦਾ ਸਕਰੀਨ ਸ਼ਾਟ ਵੀ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਬਹੁਤ ਸਾਰੇ ਲੋਕ ਉਨ੍ਹਾਂ ਰਿਟਾਇਰਡ ਖਿਡਾਰੀਆਂ ਲਈ ਫੇਅਰਵੈਲ ਮੈਚ ਦੀ ਗੱਲ ਕਰ ਰਹੇ ਹਨ, ਜਿਨ੍ਹਾਂ ਨੂੰ ਚੰਗੀ ਤਰ੍ਹਾਂ ਵਿਦਾਈ ਨਹੀਂ ਮਿਲੀ। ਕਿਉਂ ਨਾ ਕੋਈ ਚੈਰਿਟੀ ਮੈਚ ਖੇਡਿਆ ਜਾਵੇ ਜਿਸ ‘ਚ ਬਿਨ੍ਹਾ ਵਿਦਾਈ ਮੈਚ ਖੇਡੇਰਿਟਾਇਰਡ ਖਿਡਾਰੀ ਮੌਜੂਦਾ ਵਿਰਾਟ ਕੋਹਲੀ ਦੀ ਟੀਮ ਦਾ ਸਾਹਮਣਾ ਕਰਨ।

LEAVE A REPLY

Please enter your comment!
Please enter your name here