ਕੀ ਪ੍ਰਧਾਨ ਮੰਤਰੀ ਮੁਆਫ਼ੀ ਮੰਗਣਗੇ- ਕਾਂਗਰਸ

0
89

ਸ਼ਸ਼ੀ ਥਰੂਰ ਨੂੰ ਆਪਣੀ ਪਤਨੀ ਸੁਨੰਦਾ ਪੁਸ਼ਕਰ ਮੌਤ ਮਾਮਲੇ ਵਿੱਚ ਬਰੀ ਕੀਤੇ ਜਾਣ ਮਗਰੋਂ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕੀ ਉਹ ਥਰੂਰ ਖਿਲਾਫ਼ ਕੀਤੀਆਂ ਅਸੰਜਮੀ ਟਿੱਪਣੀਆਂ ਲਈ ਮੁਆਫ਼ੀ ਮੰਗਣਗੇ। ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਥਰੂਰ ਨੂੰ ਮਿਲੀ ਰਾਹਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਸੀਨੀਅਰ ਪਾਰਟੀ ਆਗੂ ਜੈਰਾਮ ਰਮੇਸ਼ ਨੇ ਕਿਹਾ, ‘‘ਮੇਰੇ ਦੋਸਤ ਤੇ ਸਾਥੀ ਸ਼ਸ਼ੀ ਥਰੂਰ ਨੂੰ ਸੱਤ ਸਾਲ ਮਾਨਸਿਕ ਤਸ਼ੱਦਦ ਰਾਹੀਂ ਪ੍ਰੇਸ਼ਾਨ ਕੀਤਾ ਗਿਆ। ਅੱਜ ਉਹ ਦੋਸ਼ ਮੁਕਤ ਖੜ੍ਹਾ ਹੈ ਅਤੇ ਮੋਦੀ-ਸ਼ਾਹ ਦੀ ਜੋੜੀ ਤੇ ਉਨ੍ਹਾਂ ਦੇ ਹੱਥਠੋਕਿਆਂ ਦੇ ਚਿਹਰਿਆਂ ਤੋਂ ਨਕਾਬ ਉਤਰ ਗਿਆ ਹੈ। ਨਿਆਂਪਾਲਿਕਾ ਦੀ ਜੈ ਹੋੋ। ਅਜੇ ਵੀ ਸਭ ਕੁਝ ਨਹੀਂ ਗੁਆਚਿਆ।’’

LEAVE A REPLY

Please enter your comment!
Please enter your name here