ਕੇਂਦਰ ਸਰਕਾਰ ਵੱਲੋਂ 63 ਖੇਡਾਂ ਦੇ ਖਿਡਾਰੀਆਂ ਚ’ ਪਾਵਰ ਲਿਫਟਿੰਗ ਦੇ ਖਿਡਾਰੀਆਂ ਦਾ ਨੋਕਰੀਆ ਲਈ ਨਾਂ ਸਾਮਲ ਕਰਨ ਤੇ ਪੰਜਾਬ ਪਾਵਰਲਿਫਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਮੱਲ੍ਹੀ ਵੱਲੋਂ ਸਵਾਗਤ

0
50

ਭੁਲੱਥ, ਸਾਂਝੀ ਸੋਚ ਬਿਊਰੋ (ਅਜੈ ਗੋਗਨਾ )-ਕੇਂਦਰ ਸਰਕਾਰ ਵੱਲੋਂ ਬੀਤੇਂ ਦਿਨ ਹਰੇਕ ਵਿਭਾਗ ਵਿੱਚ ਹੁਣ ਪਾਵਰਲਿਫਟਿੰਗ ਦੇ ਖਿਡਾਰੀਆਂ ਨੂੰ ਨੋਕਰੀ ਮਿਲਣ ਸੰਬੰਧੀ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਪਾਵਰਲਿਫਟਿਗ ਇੰਡੀਆ ਦੇ ਉਪ- ਪ੍ਰਧਾਨ ਅਤੇ ਪੰਜਾਬ ਪਾਵਰਲਿਫਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਮੱਲ੍ਹੀ ਨੇ ਭਾਰਤ ਸਰਕਾਰ ਵੱਲੋਂ ਲਏ ਗਏ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਹੁਣ 63 ਦੇ ਕਰੀਬ ਖੇਡਾਂ ਦੇ ਖਿਡਾਰੀਆਂ ਨੂੰ ਨੌਕਰੀਆਂ ਚ’ ਸਿੱਧੀ ਭਰਤੀ ਦਾ ਫੈਸਲਾ ਕੀਤਾ ਹੈ ਜੋ ਬਹੁਤ ਸ਼ਲਾਘਾਯੋਗ ਹੈ। ਕਿਉਕਿ ਪਹਿਲੇ 20 ਦੇ ਕਰੀਬ ਖੇਡਾਂ ਦੇ ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਸਨ । ਅਤੇ ਹੁਣ ਕੇਂਦਰ ਸਰਕਾਰ ਨੇ 43 ਤਰ੍ਹਾ ਦੀਆ ਖੇਡਾਂ ਨੂੰ ਆਪਣੀ ਸੂਚੀ ਚ’ਪਾਵਰਲਿਫਟਿੰਗ ਨੂੰ ਵੀ ਸ਼ਾਮਲ ਕੀਤਾ ਹੈ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਇਕ ਪੱਤਰ ਚ’ ਦਰਸਾਇਆ ਗਿਆ ਹੈ ਕਿ ਭਾਰਤ ਸਰਕਾਰ ਹਰੇਕ ਮੰਤਰਾਲੇ ਵਿਭਾਗ ਚ’ ਸੀ ਗਰੁੱਪ ਦੀਆ ਨੋਕਰੀਆ ਕਰਨ ਲਾੜੀ ਪਾਵਰਲਿਫਟਿੰਗ ਦੇ ਖਿਡਾਰੀ ਵੀ ਹੱਕਦਾਰ ਹਨ। ਪ੍ਰਧਾਨ ਦਵਿੰਦਰ ਸਿੰਘ ਮੱਲ੍ਹੀ ਨੇ ਸਾਰੇ ਖਿਡਾਰੀਆਂ ਨੂੰ ਆਪਣੇ ਆਪਣੇ ਜਿਲ੍ਹਾ ਪ੍ਰਸ਼ਾਸਨ ਨਾਲ ਰਾਫਤਾ ਕਾਇਮ ਕਰਨ ਲਈ ਵੀ ਕਿਹਾ,ਕੇਂਦਰ ਸਰਕਾਰ ਵੱਲੋਂ ਪਾਵਰਲਿਫਟਿਗ ਦੇ ਖਿਡਾਰੀਆਂ ਲਏ ਗਏ ਇਸ ਫ਼ੈਸਲੇ ਦਾ ਅੰਤਰਰਾਸ਼ਟਰੀ ਪਾਵਰਲਿਫਟਰ ਅਜੈ ਗੋਗਨਾ,ਹਰਕੀਰਤ ਸਿੰਘ ਲਵਲੀ ਜਨਰਲ ਸਕੱਤਰ, ਸ਼ੁਸੀਲ ਕੁਮਾਰ ਕਵਾਤੜਾ ਜੁਆਇੰਟ ਸਕੱਤਰ ਪੰਜਾਬ ਪਾਵਰਲਿਫਟਿਗ ਐਸੋਸੀਏਸ਼ਨ ਨੇ ਵੀ ਸਵਾਗਤ ਕੀਤਾ ਹੈ।

LEAVE A REPLY

Please enter your comment!
Please enter your name here