ਗੁਰਪਤਵੰਤ ਪੰਨੂੰ ਉੱਤੇ ਦਲਿਤ ਨੌਜਵਾਨ ਦੇ 15 ਹਜ਼ਾਰ ਡਾਲਰ ਠੱਗਣ ਦਾ ਦੋਸ਼ ਲੱਗਾ

0
106

ਨਵੀਂ ਦਿੱਲੀ – ਅਮਰੀਕਾ ਵਿੱਚ ਰਹਿੰਦੇ ਇੱਕ ਸਿੱਖ ਵਿਅਕਤੀ ਨੇ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ `ਤੇ ਪੰਜਾਬ ਦੇ ਇੱਕ ਦਲਿਤ ਨੌਜਵਾਨ ਨਾਲ 15,000 ਡਾਲਰ ਦੀ ਠੱਗੀ ਮਾਰਨ ਦੇ ਦੋਸ਼ ਲਾਏ ਹਨ, ਜਿਸ ਨਾਲ ਹਰ ਪਾਸੇ ਹਲਚਲ ਮੱਚ ਗਈ ਹੈ। ਸੋਸ਼ਲ ਮੀਡੀਆ `ਤੇ ਪਾਈ ਵੀਡੀਓ ਵਿੱਚ ਕੈਲੀਫੋਰਨੀਆ ਦੇ ਸੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਏਜੰਟ ਰਾਹੀਂ ਅਮਰੀਕਾ ਆਏ ਪੰਜਾਬ ਦੇ ਇੱਕ ਦਲਿਤ ਨੌਜਵਾਨ ਨੂੰ ਜੇਲ੍ਹ ਹੋ ਗਈ। ਉਸ ਦਾ ਕੇਸ ਲੜਨ ਲਈ ਉਨ੍ਹਾਂ ਨੇ ਪੰਨੂ ਨਾਲ ਸੰਪਰਕ ਕੀਤਾ ਤਾਂ ਪੰਨੂ ਨੇ 15,000 ਡਾਲਰ ਮੰਗੇ, ਪਰ ਰਕਮ ਮਿਲਣ ਪਿੱਛੋਂ ਉਸ ਨੇ ਨਾ ਕੇਸ ਦੀ ਪੈਰਵੀ ਕੀਤੀ ਅਤੇ ਨਾ ਰਕਮ ਵਾਪਸ ਕੀਤੀ। ਅਖੀਰ ਉਸ ਦਲਿਤ ਨੌਜਵਾਨ ਨੂੰ ਦਸੰਬਰ ਵਿੱਚ ਵਾਪਸ ਪੰਜਾਬ ਭੇਜ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪੰਨੂ ਲੋਕਾਂ ਨੂੰ ਮੂਰਖ ਬਣਾ ਕੇ ਪੈਸੇ ਠੱਗ ਰਿਹਾ ਹੈ ਅਤੇ ਫਿਰ ਫੋਨ ਕਾਲ ਦਾ ਜਵਾਬ ਵੀ ਨਹੀਂ ਦਿੰਦਾ। ਉਨ੍ਹਾਂ ਪੰਨੂ ਨੂੰ ਧੋਖੇਬਾਜ਼ ਵਿਅਕਤੀ ਦੱਸਦਿਆਂ ਕਿਹਾ ਕਿ ਅੱਜਕੱਲ੍ਹ ਉਹ ਪੰਜਾਬ ਦੇ ਲੋਕਾਂ ਦੇ ਜਜ਼ਬਾਤ ਨਾਲ ਖੇਡ ਰਿਹਾ ਹੈ। ਭੋਲੇ-ਭਾਲੇ ਨੌਜਵਾਨਾਂ ਨੂੰ ਲਾਲਚ ਦੇ ਕੇ ਖਾਲਿਸਤਾਨ ਦੇ ਝੰਡੇ ਲਹਿਰਾਉਣ ਲਈ ਆਖਦਾ ਹੈ ਅਤੇ ਬਾਅਦ ਵਿੱਚ ਕਿਸੇ ਨੂੰ ਕੋਈ ਰਕਮ ਨਹੀਂ ਭੇਜਦਾ।

LEAVE A REPLY

Please enter your comment!
Please enter your name here