ਜਾਣੋ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਅੱਜ ਕੀ ਹੋਇਆ ਬਦਲਾਅ

0
32

ਨਵੀਂ ਦਿੱਲੀ: ਪਿਛਲੇ ਕੁਝ ਕਾਰੋਬਾਰੀ ਸੈਸ਼ਨਾਂ ਵਿੱਚ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਤੋਂ ਬਾਅਦ, ਹੁਣ ਮੁਨਾਫਾ ਬੁਕਿੰਗ ਕਾਰਨ ਸੋਨੇ ਤੇ ਚਾਂਦੀ ਦੀ ਕੀਮਤ ਹੇਠਾਂ ਆ ਰਹੀ ਹੈ। ਵੀਰਵਾਰ ਨੂੰ ਐਮਸੀਐਕਸ ‘ਚ ਸੋਨੇ ਦੀ ਕੀਮਤ 0.64 ਪ੍ਰਤੀਸ਼ਤ ਯਾਨੀ 336 ਰੁਪਏ ਦੀ ਗਿਰਾਵਟ ਨਾਲ 52,286 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਈ, ਜਦਕਿ ਚਾਂਦੀ ‘ਚ 0.83% ਯਾਨੀ 565 ਰੁਪਏ ਦੀ ਗਿਰਾਵਟ ਆਈ ਤੇ ਇਹ 67,398 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ। ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ‘ਚ ਵੀਰਵਾਰ ਨੂੰ ਸਪੋਟ ਗੋਲਡ ਦੀ ਕੀਮਤ 53,185 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਈ। ਇਸ ਦੇ ਨਾਲ ਹੀ ਫਿਊਚਰ ਸੋਨੇ ਦੀ ਕੀਮਤ 52240 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਬੁੱਧਵਾਰ ਨੂੰ ਦਿੱਲੀ ਦੇ ਸਰਾਫਾ ਬਾਜ਼ਾਰ ਦਸ ਗ੍ਰਾਮ ‘ਤੇ ਸੋਨੇ ਦੀ ਕੀਮਤ 640 ਰੁਪਏ ਦੀ ਗਿਰਾਵਟ ਦੇ ਨਾਲ 54,269 ਰੁਪਏ ਪ੍ਰਤੀ ਦਸ ਗ੍ਰਾਮ ਰਹੀ।ਅੰਤਰਰਾਸ਼ਟਰੀ ਬਾਜ਼ਾਰ ‘ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਹੋਏ ਵਾਧੇ ਦੇ ਮੱਦੇਨਜ਼ਰ ਚਾਂਦੀ ਦੀਆਂ ਕੀਮਤਾਂ ‘ਚ ਵੀ ਗਿਰਾਵਟ ਆਈ। ਐਚਡੀਐਫਸੀ ਪ੍ਰਤੀਭੂਤੀਆਂ ਅਨੁਸਾਰ ਦਿੱਲੀ ਦੀ ਸਰਾਫਾ ਬਾਜ਼ਾਰ ਵਿੱਚ ਚਾਂਦੀ ਦੀ ਕੀਮਤ 3112 ਰੁਪਏ ਦੀ ਗਿਰਾਵਟ ਦੇ ਨਾਲ 69,450 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਇਸ ਮਹੀਨੇ ਦੀ 7 ਤਾਰੀਖ ਨੂੰ ਸੋਨਾ ਹੁਣ ਤੱਕ ਦੇ ਸਿਖਰ ਯਾਨੀ 56,191 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਿਆ ਸੀ। ਅੰਤਰਰਾਸ਼ਟਰੀ ਬਾਜ਼ਾਰ ‘ਚ ਸੋਨੇ ਦੀ ਕੀਮਤ 2000 ਡਾਲਰ ਪ੍ਰਤੀ ਔਂਸ ਤੋਂ ਹੇਠਾਂ ਆ ਗਈ ਹੈ। ਸਪੋਟ ਗੋਲਡ 0.4 ਪ੍ਰਤੀਸ਼ਤ ਦੀ ਗਿਰਾਵਟ ਨਾਲ 1993.68 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ ਹੈ।

LEAVE A REPLY

Please enter your comment!
Please enter your name here