ਟਰੱਕ ਡਰਾਈਵਰ ਨੇ ਮਾਮੂਲੀ ਗੱਲ ‘ਤੇ ਦੂਸਰੇ ਟਰੱਕ ਡਰਾਈਵਰ ‘ਤੇ ਕੀਤਾ ਚਾਕੂ ਨਾਲ ਹਮਲਾ, ਦੋਸ਼ੀ ਗ੍ਰਿਫ਼ਤਾਰ

0
380

ਕੈਲੀਫੋਰਨੀਆ (ਸਾਂਝੀ ਸੋਚ ਬਿਊਰੋ) ਕੈਲੇਫੋਰਨੀਆ ਤੋਂ
ਪ੍ਰਾਪਤ ਹੋਈ ਇਕ ਖ਼ਬਰ ਅਨੁਸਾਰ ਪੈਟਰੋ ਟਰੱਕ ਸਟਾਪ ‘ਤੇ ਦੋ
ਟਰੱਕ ਡਰਾਈਵਰਾਂ ਵਿਚਾਲੇ ਹੋਏ ਬੋਲ ਕਬੋਲ ਤੋਂ ਬਾਅਦ ਹੋਏ
ਝਗੜੇ ਵਿਚ ਸੈਕਰਾਮੈਂਟੋ ਵਾਸੀ ਕੁਲਦੀਪ ਸਿੰਘ ਸੰਧੂ ਨਾਮੀ
ਟਰੱਕ ਡਰਾਈਵਰ ਨੇ ਦੂਸਰੇ ਡਰਾਈਵਰ ਉਪਰ ਚਾਕੂ ਨਾਲ
ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਸੰਧੂ
ਨੂੰ ਇਰਾਦਾ ਕਤਲ ਦੇ ਦੋਸ਼ਾਂ ਤਹਿਤ ਮਰਸਿੱਡ ਕਾਊੁਂਟੀ ਸ਼ੈਰਫ ਨੇ
ਗ੍ਰਿਫਤਾਰ ਕੀਤਾ ਹੈ । ਇਹ ਘਟਨਾ ਅੱਜ ਸਵੇਰੇ 9 ਵਜੇ ਦੀ
ਹੈ। ਪਤਾ ਲੱਗਾ ਹੈ ਕਿ ਜ਼ਖਮੀ ਹੋਇਆ ਦੂਸਰਾ ਡਰਾਈਵਰ ਵੀ
ਪੰਜਾਬੀ ਹੀ ਹੈ। ਉਸ ਨੂੰ ਗੰਭੀਰ ਹਾਲਤ ਵਿੱਚ ਹੈਲੀਕਾਪਟਰ
ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ। ਹਾਲਾਂ ਕਿ ਝਗੜੇ
ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਦਸਿਆ ਜਾਂਦਾ
ਹੈ ਕਿ ਟਰੱਕ ਦੀ ਪਾਰਕਿੰਗ ਨੂੰ ਲੈ ਕੇ ਦੋਨਾਂ ਵਿਚਾਲੇ ਤਕਰਾਰ
ਹੋਇਆ

LEAVE A REPLY

Please enter your comment!
Please enter your name here