ਦੱਖਣੀ ਭਾਰਤੀ ਸਿਨੇਮਾ ਅਦਾਕਾਰ ਜੈਪ੍ਰਕਾਸ਼ ਰੈਡੀ ਦੀ ਮੌਤ ਦੇ ਸੋਗ ਤੋਂ ਪ੍ਰਸ਼ੰਸਕ ਅਜੇ ਤੱਕ ਬਾਹਰ ਨਹੀਂ ਆਏ ਸਨ ਕਿ ਟੀਵੀ ਦੀ ਦੁਨੀਆ ਦੇ ਇਕ ਹੋਰ ਸਿਤਾਰੇ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ

0
22

ਸਾਂਝੀ ਸੋਚ ਬਿਊਰੋ : ਦੱਖਣੀ ਭਾਰਤੀ ਸਿਨੇਮਾ ਅਦਾਕਾਰ ਜੈਪ੍ਰਕਾਸ਼ ਰੈਡੀ ਦੀ ਮੌਤ ਦੇ ਸੋਗ ਤੋਂ ਪ੍ਰਸ਼ੰਸਕ ਅਜੇ ਤੱਕ ਬਾਹਰ ਨਹੀਂ ਆਏ ਸਨ ਕਿ ਟੀਵੀ ਦੀ ਦੁਨੀਆ ਦੇ ਇਕ ਹੋਰ ਸਿਤਾਰੇ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਤੇਲਗੂ ਟੀਵੀ ਅਦਾਕਾਰਾ ਸ਼ਰਵਾਨੀ ਕੌਂਡਾਪੱਲੀ ਨੇ ਮੰਗਲਵਾਰ (8 ਸਤੰਬਰ) ਨੂੰ ਆਤਮ ਹੱਤਿਆ ਕਰ ਲਈ। ਉਸ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ, ਪ੍ਰਸ਼ੰਸਕਾਂ ਅਤੇ ਟੀਵੀ ਜਗਤ ਦੇ ਸਿਤਾਰੇ ਸੋਗ ਵਿੱਚ ਹਨ। ਸ਼ਰਵਾਨੀ ਦੀ ਹਿੱਟ ਲਿਸਟ ‘ਚ ‘ਮੌਨਰਾਗਮ’ ਅਤੇ ‘ਮਨਸੂ ਮਮਤਾ’ ਵਰਗੇ ਕਈ ਸੀਰੀਅਲ ਸ਼ਾਮਲ ਹਨ। ਸ਼ਰਵਾਨੀ ਇਸ ਸਮੇਂ ‘ਮਨਸੂ ਮਮਤਾ’ ਸੀਰੀਅਲ ‘ਚ ਨਜ਼ਰ ਆਈ ਸੀ।

ਮੀਡੀਆ ਰਿਪੋਰਟਾਂ ਦੇ ਅਨੁਸਾਰ ਅਦਾਕਾਰਾ ਸ਼ਰਵਾਨੀ ਕੌਂਡਾਪੱਲੀ ਦੀ ਲਾਸ਼ ਹੈਦਰਾਬਾਦ ਦੇ ਮਧੁਰਨਗਰ ਵਿੱਚ ਉਨ੍ਹਾਂ ਦੇ ਘਰ ਦੀ ਬਾਥਰੂਮ ਦੀ ਛੱਤ ਤੋਂ ਲਟਕਦੀ ਮਿਲੀ। ਪੁਲਿਸ ਨੇ ਇਸ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਓਸਮਾਨਿਆ ਹਸਪਤਾਲ ਭੇਜਿਆ ਗਿਆ। ਇਸ ਦੇ ਨਾਲ ਹੀ ਸ਼ਰਵਾਨੀ ਦੇ ਪਰਿਵਾਰ ਨੇ ਉਸ ਦੇ ਬੁਆਏਫ੍ਰੈਂਡ ਵਰਜ ਰੈਡੀ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਟਾਈਮਜ਼ ਆਫ ਇੰਡੀਆ ਦੀ ਖ਼ਬਰ ਅਨੁਸਾਰ, ਸ਼ਰਵਾਨੀ ਨੇ ਦੇਵਰਾਜ ਰੈਡੀ ਦੁਆਰਾ ਪ੍ਰੇਸ਼ਾਨ ਕੀਤੇ ਜਾਣ ਕਾਰਨ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੇਵਰਾਜ ਖ਼ਿਲਾਫ਼ ਏਸਾਰ ਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

ਮੰਗਲਵਾਰ ਰਾਤ 10 ਵਜੇ ਦੇ ਕਰੀਬ ਆਤਮ ਹੱਤਿਆ ਕੀਤੀ। ਉਹ ਹੈਦਰਾਬਾਦ ਦੇ ਏਸਾਰ ਨਗਰ, ਪੀ ਐਸ ਮਥੁਰਾ ਨਗਰ ਵਿੱਚ ਐਚ 56 ਬਲਾਕ ਦੀ ਦੂਜੀ ਮੰਜ਼ਲ ਤੇ ਰਹਿੰਦੀ ਸੀ। ਸ਼ਰਵਾਨੀ ਦੇ ਭਰਾ ਨੇ ਕਿਹਾ ਹੈ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਸ਼ਰਵਾਨੀ ਪਿਛਲੇ 8 ਸਾਲਾਂ ਤੋਂ ਤੇਲਗੂ ਟੀਵੀ ਇੰਡਸਟਰੀ ਵਿੱਚ ਸਰਗਰਮ ਹੈ। ਉਹ ਮਸ਼ਹੂਰ ਤੇਲਗੂ ਸੀਰੀਅਲਾਂ ‘ਮੌਨਰਾਗਮ’ ਅਤੇ ‘ਮਨਸੂ ਮਮਤਾ’ ਵਿੱਚ ਵੀ ਵੇਖੀ ਗਈ ਹੈ। ਉਸਦੇ ਅਚਾਨਕ ਦੇਹਾਂਤ ਨੇ ਸ਼ੋਅ ਦੀ ਕਾਸਟ, ਚਾਲਕ ਦਲ ਦੇ ਮੈਂਬਰਾਂ ਅਤੇ ਪ੍ਰਸ਼ੰਸਕ ਸੋਗ ਵਿਚ ਹਨ।

LEAVE A REPLY

Please enter your comment!
Please enter your name here