ਪੰਜਾਬੀ ਭਾਈਚਾਰੇ ਵੱਲੋਂ ਮੇਅਰ ਦੀ ਚੋਣ ਲੜ ਰਹੀ ਜੱਸ ਸੰਘਾ ਨੂੰ ਪੁਰਜੋਰ ਸਮਰਥਨ ਦੇਣ ਦਾ ਪ੍ਰਣ

0
119

ਕੈਲੀਫੋਰਨੀਆ (ਸਾਂਝੀ ਸੋਚ ਬਿਊਰੋ)- ਪੰਜਾਬੀ ਭਾਈਚਾਰੇ ਦਾ ਮਾਣ ਜੱਸ ਸੰਘਾ ਜੋ ਟਰੇਸੀ ਤੋਂ ਮੇਅਰ ਦੀ ਚੋਣ ਲੜ ਰਹੀ ਹੈ, ਦੀ ਚੋਣ ਮੁਹਿੰਮ ਤਹਿਤ ‘ਮੀਟ ਐਂਡ ਗਰੀਟ’ ਪ੍ਰੋਗਰਾਮ ਕੀਤਾ ਗਿਆ ਜਿਸ ਵਿਚ ਪੰਜਾਬੀ ਭਾਈਚਾਰੇ ਦੀਆਂ ਭੈਣਾਂ ਤੇ ਭਰਾ ਇਕੱਠੇ ਹੋਏ । ਇਸ ਮੌਕੇ ਸਮੁੱਚੇ ਪੰਜਾਬੀ ਭਾਈਚਾਰੇ ਨੇ ਜੱਸ ਸੰਘਾ ਨੂੰ ਜਿਤਾਉਣ ਦਾ ਪ੍ਰਣ ਕੀਤਾ। ਸਮਾਗਮ ਵਿਚ ਹਾਜਰ ਪ੍ਰਮੁੱਖ ਸਖਸ਼ੀਅਤਾਂ ਨੇ ਕਿਹਾ ਕਿ ਜੱਸ ਸੰਘਾ ਇਕ ਬਹੁਤ ਹੀ ਸੁਹਿਰਦ ਤੇ ਅਣਥੱਕ ਵਰਕਰ ਹਨ ਜਿਨ੍ਹਾਂ ਨੇ ਅਮਰੀਕਾ ਵਿਚ ਪੰਜਾਬੀਆਂ ਦਾ ਮਾਣ ਵਧਾਇਆ ਹੈ। ਇਸ ਲਈ ਉਨ੍ਹਾਂ ਨੂੰ ਜਿਤਾਉਣਾ ਸਾਡੀ ਲੋੜ ਹੈ। ਇਹ ਸਾਡਾ ਫਰਜ਼ ਬਣਦਾ ਹੈ ਕਿ ਉਸ ਦੀ ਜਿੱਤ ਲਈ ਦਿਨ ਰਾਤ ਇਕ ਕਰ ਦਈਏ। ਇਸ ਮੌਕੇ ਜਿਥੇ ਪੰਜਾਬੀ ਭਾਈਚਾਰੇ ਨੇ ਜੱਸ ਸੰਘਾ ਦੀ ਡੱਟਕੇ ਚੋਣ ਮੁਹਿੰਮ ਚਲਾਉਣ ਦਾ ਵਾਅਦਾ ਕੀਤਾ ਉਥੇ ਆਪਣੀ ਸਮਰੱਥਾ ਅਨੁਸਾਰ ਫੰਡ ਵੀ ਦਿੱਤਾ। ਸਮਾਗਮ ਵਿਚ ਸਿਕੰਦਰ ਸਿੰਘ ਗਰੇਵਾਲ, ਮਨਪ੍ਰੀਤ ਸ਼ਾਹੀ, ਰੈਂਡੀ ਰੰਧਾਵਾ, ਪਰਮਜੀਤ ਸਿੰਘ, ਮਨਜੀਤ ਸਿੰਘ, ਰਣਜੀਤ ਗਿੱਲ, ਹਰਦੀਪ ਸਿੰਘ , ਜੱਸੀ ਗਿੱਲ ਤੇ ਬੂਟਾ ਬਾਸੀ ਮੁੱਖ ਸੰਪਾਦਕ ਸਾਂਝੀ ਸੋਚ ਹਾਜਰ ਸਨ।

LEAVE A REPLY

Please enter your comment!
Please enter your name here