ਪੰਜਾਬੀ ਲੜਕੀ ਜਸਬੀਰ ਗਿੱਲ ਨੇ ਜਿੱਤੇ ਅਮਰੀਕੀਆਂ ਦੇ ਦਿਲ

0
372

ਕੈਲੀਫੋਰਨੀਆ (ਸਾਂਝੀ ਸੋਚ ਬਿਊਰੋ)ਂ ਪੰਜਾਬੀ ਲੜਕੀ ਜਸਬੀਰ ਗਿੱਲ ਉਪਰ ਜਿੰਨਾ ਵੀ ਮਾਣ ਕੀਤਾ ਜਾਵੇ ਘੱਟ ਹੈ। ਉਸ ਦੀ ਹਿੰਮਤ ਤੇ ਹੌਸਲਾ ਕਮਾਲ ਦਾ ਹੈ। ਇਸ ਵੇਲੇ ਉਹ ਕੈਲੀਫੋਰਨੀਆ ਵਿਚ ਲੱਗੀ ਭਿਆਨਕ ਅੱਗ ਉਪਰ ਕਾਬੂ ਪਾਉਣ ‘ਤੇ ਲੱਗੇ ਕਰਮਚਾਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਕਰਮਚਾਰੀ ਵੀ ਉਸ ਦੀ ਹਿੰਮਤ ਦੀ ਦਾਦ ਦਿੰਦੇ ਹਨ। ਡੈਨੀ ਰੈਸਟੋਰੈਂਟ ਦੇ ਮਾਲਕ ਗੁਰਦੀਪ ਸਿੰਘ ਗਿੱਲ ਦੀ ਲੜਕੀ ਤੇ ਗੁਲਿੰਦਰ ਸਿੰਘ ਗਿੱਲ ਦੀ ਭਤੀਜੀ ਜਸਬੀਰ ਗਿੱਲ ਬਚਪਨ ਤੋਂ ਹੀ ਮਿਹਨਤੀ ਸੁਭਾਅ ਦੀ ਸੀ। ਉਸ ਦਾ ਇਹ ਮਿਹਨਤੀ ਸੁਭਾਅ ਹੀ ਉਸ ਦੇ ਕੰਮ ਆਇਆ ਹੈ।  ਅੰਗਰੇਜੀ ਦੇ ਨਾਲ ਨਾਲ ਉਹ ਪੰਜਾਬੀ ਬਹੁਤ ਵਧੀਆ ਬੋਲਦੀ ਹੈ। ਉਹ ਬਾਕੀ ਲੜਕੀਆਂ ਲਈ ਇਕ ਤਰਾਂ ਚਾਨਣ ਮੁਨਾਰਾ ਹੈ। ਉਨ੍ਹਾਂ ਨੂੰ ਜਸਬੀਰ ਗਿੱਲ ਤੋਂ ਸੇਧ ਲੈਣੀ ਚਾਹੀਦੀ ਹੈ।

LEAVE A REPLY

Please enter your comment!
Please enter your name here