ਪੰਜਾਬ ਸਰਕਾਰ ਵਲੋਂ ਨਵੀਂ ਪੈਨਸ਼ਨ ਸਕੀਮ ਦੀ ਮੁੜ ਸਮੀਖਿਆ ਲਈ ਗਠਿਤ ਕਮੇਟੀ ਵਲੋਂ ਕੀਤੀ ਗਈ ਮੀਟਿੰਗ

0
27
  • ਅਗਲੀ ਮੀਟਿੰਗ ਜਲਦੀ ਸੱਦੀ ਜਾਵੇਗੀਜਿਸ ਵਿੱਚ ਵੱਖ ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਵੀ ਬੁਲਾਇਆ ਜਾਵੇਗਾ: ਡੀ.ਪੀ.ਰੈਡੀ

ਚੰਡੀਗੜ੍ਹ, ਸਾਂਝੀ ਸੋਚ ਬਿਊਰੋ : ਪੰਜਾਬ ਸਰਕਾਰ ਵਲੋਂ ਨਵੀਂ ਪੈਨਸ਼ਨ ਸਕੀਮ ਦੀ ਮੁੜ ਸਮੀਖਿਆ ਲਈ ਲਈ ਸ੍ਰੀ ਡੀ.ਪੀ.ਰੈਡੀ, ਆਈ.ਏ.ਐਸ. (ਰਿਟਾਇਰਡ) ਦੀ ਚੇਅਰਮੈਨਸ਼ਿਪ ਅਧੀਨ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਵੀਡੀਓ ਕਾਨਫਰੰਸ ਰਾਹੀ ਮੀਟਿੰਗ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਵਿੱਚ ਨਵੀਂ ਪੈਨਸ਼ਨ ਸਕੀਮ ਅਤੇ ਪੁਰਾਣੀ ਪੈਨਸ਼ਨ ਸਕੀਮ ਦੇ ਉਪਬੰਧਾਂ, ਇਹਨਾਂ ਦੇ ਆਪਸੀ ਮਿਲਾਨ, ਘੱਟੋ ਘੱਟ ਐਨੂਇਟੀ ਪੈਨਸ਼ਨ ਫਿਕਸ ਕਰਨ ਦੀ ਸੰਭਾਵਨਾ, ਦੇਰੀ ਨਾਲ ਜਮ੍ਹਾ ਹੁੰਦੇ ਐਨ.ਪੀ.ਐਸ. ਦੇ ਫੰਡਜ ਆਦਿ ਵੱਖ-ਵੱਖ ਅਜੰਡਾ ਆਈਟਮਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਪੀ.ਐਫ.ਆਰ.ਡੀ.ਏ. ਨਵੀਂ ਦਿੱਲੀ, ਐਨ.ਐਸ.ਡੀ.ਐਲ ਮੁੰਬਈ ਦੇ ਨੁਮਾਇੰਦਿਆਂ ਤੋਂ ਇਲਾਵਾ ਸਕੱਤਰ ਪ੍ਰਸੋਨਲ, ਸਕੱਤਰ ਖਰਚਾ (ਮੈਂਬਰ ਸਕੱਤਰ), ਡਾਇਰੈਕਟਰ ਖਜਾਨਾ ਤੇ ਲੇਖਾ ਅਤੇ ਹੋਰ ਅਧਿਕਾਰੀਆਂ ਵੱਲੋਂ ਭਾਗ ਲਿਆ ਗਿਆ।

ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਹ ਕਮੇਟੀ ਮਿਤੀ 26.03.2017, 12.09.2019 ਅਤੇ 01.11.2019 ਨੂੰ ਤਿੰਨ ਮੀਟਿੰਗਾਂ ਕਰ ਚੁੱਕੀ ਹੈ। ਬੁਲਾਰੇ ਨੇ ਅਖਬਾਰਾਂ ਵਿੱਚ ਲੱਗੀਆਂ ਇਹਨਾਂ ਖਬਰਾਂ ਦਾ ਖੰਡਨ ਕੀਤਾ ਕਿ ਕਮੇਟੀ ਵੱਲੋਂ ਕਮੇਟੀ ਦੀ ਬਣਤਰ ਤੋਂ ਬਾਅਦ ਕੋਈ ਮੀਟਿੰਗ ਨਹੀਂ ਕੀਤੀ। ਉਹਨਾਂ ਇਹ ਵੀ ਦੱਸਿਆ ਕਿ ਅਗਲੀ ਮੀਟਿੰਗ ਜਲਦੀ ਹੀ ਨਿਸਚਤ ਕੀਤੀ ਜਾਵੇਗੀ, ਜਿਸ ਵਿੱਚ ਵੱਖ ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਵੀ ਬੁਲਾਇਆ ਜਾਵੇਗਾ।

——————-

LEAVE A REPLY

Please enter your comment!
Please enter your name here