ਬਲਜੀਤ ਸਿੰਘ ਨੀਲਾ ਮਹਿਲ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਇਆ

0
46

ਕੈਲੀਫੋਰਨੀਆ (ਸਾਂਝੀ ਸੋਚ ਬਿਊਰੋ)- ਸੀਨੀਅਰ ਅਕਾਲੀ ਆਗੂ ਤੇ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਜਲੰਧਰ ਸ੍ਰ ਬਲਜੀਤ ਸਿੰਘ ਨੀਲਾ ਮਹਿਲ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਅੰਤਿਮ ਅਰਦਾਸ ਗੁਰਦੁਆਰਾ ਨਾਨਕਸਰ ਚੈਰੀ ਰੋਡ ਫਰਿਜ਼ਨੋ ਵਿਖੇ ਹੋਈ। ਇਸ ਮੌਕੇ ਹੋਏ ਸ਼ਰਧਾਂਜਲੀ ਸਮਾਗਮ ਵਿਚ ਵੱਖ ਵੱਖ ਆਗੂਆਂ ਨੇ ਵਿਛੜੇ ਆਗੂ ਦੀਆਂ ਪਾਰਟੀ ਤੇ ਲੋਕਾਂ ਪ੍ਰਤੀ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਸਮਾਗਮ ਵਿਚ ਟੋਨੀ ਗਿੱਲ, ਅਰਵਿੰਦਰ ਸਿੰਘ ਲਾਖਣ, ਰਵਿੰਦਰ ਸਿੰਘ ਬੋਇਲ, ਪਰਮਿੰਦਰ ਸਿੰਘ ਰਠੌਰ, ਸ਼ੇਰ ਸਿੰਘ ਚੌਹਾਨ, ਭੁਪਿੰਦਰ ਸਿੰਘ ਜਾਡਲਾ, ਸਤਬੀਰ ਸਿੰਘ ਹੀਰ, ਜਸਬੀਰ ਸਿੰਘ ਸਿੱਧੂ ਤੇ ਹੋਰ ਅਕਾਲੀ ਆਗੂ ਹਾਜਰ ਸਨ।  ਅਕਾਲੀ ਆਗੂਆਂ ਨੇ ਸਮਾਗਮ ਵਿਚ ਹਾਜਰ ਹੋਣ ਲਈ ਸੰਗਤਾਂ ਦਾ ਧੰਨਵਾਦ ਕੀਤਾ।
ਸਿਮਰਨਜੀਤ ਸਿੰਘ ਉੱਪ ਪ੍ਰਧਾਨ ਨਿਯੁੱਕਤ
ਇਸ ਮੌਕੇ ਸਿਮਰਨਜੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਯੂਥ ਕੈਲੀਫੋਰਨੀਆ ਦਾ ਉੱਪ ਪ੍ਰਧਾਨ ਨਿਯੁੱਕਤ ਕੀਤਾ ਗਿਆ।  ਸੀਨੀਅਰ ਅਕਾਲੀ ਆਗੂ ਟੋਨੀ ਗਿੱਲ ਨੇ ਕਿਹਾ ਕਿ ਜੇਕਰ ਸਿਮਰਨਜੀਤ ਸਿੰਘ ਵਧੀਆ ਕੰਮ ਕਰੇਗਾ ਤਾਂ ਉਹ ਪ੍ਰਧਾਨਗੀ ਦੇ ਅਹੁੱਦੇ ਦੇ ਵੀ ਯੋਗ ਹੋ ਸਕਦਾ ਹੈ। ਸਿਮਰਨਜੀਤ ਸਿੰਘ ਸਵਰਗੀ ਬਲਜੀਤ ਸਿੰਘ ਨੀਲਾ ਮਹਿਲ ਦੇ ਜਵਾਈ ਹਨ।

LEAVE A REPLY

Please enter your comment!
Please enter your name here