ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ (Kangana Ranaut) 9 ਸਤੰਬਰ ਨੂੰ ਮੁੰਬਈ ਪਹੁੰਚ ਰਹੀ ਹੈ। ਅਦਾਕਾਰਾ ਨੇ ਆਪਣੇ ਆਪ ਸੋਸ਼ਲ ਮੀਡੀਆ (Social Media) ਉੱਤੇ ਇਸ ਦੀ ਜਾਣਕਾਰੀ ਦਿੱਤੀ ਹੈ

0
29

ਸਾਂਝੀ ਸੋਚ ਬਿਊਰੋ : ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ (Kangana Ranaut) 9 ਸਤੰਬਰ ਨੂੰ ਮੁੰਬਈ ਪਹੁੰਚ ਰਹੀ ਹੈ। ਅਦਾਕਾਰਾ ਨੇ ਆਪਣੇ ਆਪ ਸੋਸ਼ਲ ਮੀਡੀਆ (Social Media) ਉੱਤੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਐਕਟਰ ਨੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ (Sanjay Raut)  ਨੂੰ ਚੁਨੌਤੀ ਵੀ ਦਿੱਤੀ ਸੀ। ਮੁੰਬਈ (Mumbai) ਪੁੱਜਣ ਉੱਤੇ ਕੰਗਣਾ ਰਨੌਤ (Kangana Ranaut) ਨੂੰ 7 ਦਿਨਾਂ ਲਈ ਹੋਮ ਕੁਆਰੰਟੀਨ ਕੀਤਾ ਜਾ ਸਕਦਾ ਹੈ।ਮੀਡੀਆ ਰਿਪੋਰਟਸ ਦੇ ਮੁਤਾਬਿਕ ਬੀ ਐਮ ਸੀ (BMC) ਮੁੰਬਈ ਪਹੁੰਚ ਰਹੀ ਕੰਗਣਾ ਰਨੌਤ ਨੂੰ 7 ਦਿਨਾਂ ਲਈ ਕੁਆਰੰਟੀਨ ਕਰਨ ਦੀ ਤਿਆਰੀ ਵਿੱਚ ਹੈ।

ਬੀ ਐਮ ਸੀ ਦੇ ਕੋਰੋਨਾ ਵਾਇਰਸ  ਦੇ ਨਿਯਮ ਅਨੁਸਾਰ ਜੋ ਵੀ ਵਿਅਕਤੀ ਏਅਰਲਾਈਨਜ਼ ਦੁਆਰਾ ਮੁੰਬਈ ਦਾਖਲ ਹੋਵੇਗਾ।ਉਸ ਨੂੰ ਕੁਆਰੰਟੀਨ ਹੋਣਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਬੀ ਐਮ ਸੀ ਨੇ ਸੁਸ਼ਾਂਤ ਕੇਸ ਦੀ ਜਾਂਚ ਲਈ ਪੁੱਜੇ ਬਿਹਾਰ ਪੁਲਿਸ ਦੇ ਆਈ ਪੀ ਐਸ ਅਧਿਕਾਰੀ ਵਿਨੈ ਤਿਵਾੜੀ (Vinay Tiwari) ਨੂੰ ਵੀ ਕੁਆਰੰਟੀਨ ਕੀਤਾ ਸੀ ।

COVID – 19 ਪ੍ਰੋਟੋਕਾਲ  ਦੇ ਤਹਿਤ ਮੁੰਬਈ ਆਉਣ ਵਾਲਾ ਸ਼ਖ਼ਸ ਜੇਕਰ 7 ਦਿਨਾਂ ਦੇ ਅੰਦਰ ਵਾਪਸ ਜਾਣ ਵਾਲਾ ਹੋਵੇ ,  ਤਾਂ ਉਸ ਨੂੰ ਹੋਮ ਕੁਆਰੰਟੀਨ ਨਹੀਂ ਕੀਤਾ ਜਾਂਦਾ ਹੈ ਪਰ ਜੇਕਰ ਕੋਈ ਵਿਅਕਤੀ ਜ਼ਿਆਦਾ ਦਿਨਾਂ ਤੱਕ ਰਹਿਣ ਲਈ ਮੁੰਬਈ ਪਹੁੰਚ ਰਿਹਾ ਹੈ ਤਾਂ ਉਸ ਨੂੰ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾਂਦਾ ਹੈ।ਅਜਿਹੇ ਵਿੱਚ ਜੇਕਰ ਕੰਗਣਾ 7 ਦਿਨਾਂ ਦੇ ਅੰਦਰ ਵਾਪਸੀ ਦੀ ਯੋਜਨਾ ਬਣਾ ਕੇ ਮੁੰਬਈ ਪੁੱਜਣਗੇ ਤਾਂ ਉਨ੍ਹਾਂ ਨੂੰ ਕੁਆਰੰਟੀਨ ਨਹੀਂ ਹੋਣਾ ਹੋਵੇਗਾ।

LEAVE A REPLY

Please enter your comment!
Please enter your name here