ਬੀਤੇ ਦਿਨੀਂ ਕੈਨੇਡਾ ਤੋਂ 24 ਘੰਟੇ ਚੱਲਣ ਵਾਲੇ ਪ੍ਰੋਗਰਾਮ ਰੋਣਕ ਪੰਜਾਬ ਦੀ, ਅਣਗੋਲਿਆ ਕਲਾਕਾਰਾਂ ਨੂੰ ਇਸ ਚੈਨਲ ਰਾਹੀਂ ਬਿਨਾ ਪੈਸਿਆਂ ਤੋ ਕਮਿਊਨਿਟੀ ਦੀ ਸੇਵਾ ਕਰੇਗੀ : ਸੋਢੀ ਨਾਗਰਾ

0
30
ਨਿਊਯਾਰਕ, ਸਾਂਝੀ ਸੋਚ ਬਿਊਰੋ –  ( ਰਾਜ ਗੋਗਨਾ )— ਜਿੰਦਗੀ ਦੇ ਸ਼ਫਰ ਵਿੱਚ ਪਿਛਲੇ  ਦਿਨੀਂ ਸਭਿਆਚਾਰ ਤੇ ਪਰਿਵਾਰਾਂ ਵਿੱਚ ਬੈਠ ਕੇ ਸੁਣੇ ਜਾਣ ਵਾਲੇ ਗੀਤਾ ਨੂੰ ਗਾਉਣ ਵਾਲੇ ਕੈਨੇਡੀਅਨ  ਪੰਜਾਬੀ ਨਾਮਵਰ ਗਾਇਕ ਹਰਪ੍ਰੀਤ ਰੰਧਾਵਾ ਜਿਸ ਦਾ ਪਿਛੋਕੜ ਜਿਲ੍ਹਾ ਕਪੂਰਥਲਾ ਤੋ ਪਿੰਡ ਲੱਖਣ ਕਲਾਂ ਹੈ ਜਿਸ ਨਾਲ ਟੀਵੀ ਚੈਨਲ ਦੇ ਕਰਤਾ ਧਰਤਾ ਤੇ ਸੁਲਝੇ ਹੋਏ ਹੋਸਟ ਸੋਢੀ ਨਾਗਰਾ ਹੁਣਾਂ ਨੇ ਬਹੁਤ ਮਿਹਨਤ ਨਾਲ ਇਕ ਇੰਟਰਵਿਊ ਤਿਆਰ ਕੀਤੀ ਹੈ ਜਿਸ ਨੂੰ ਜਲਦੀ  ਉਹ ਸਰੋਤਿਆਂ ਦੇ ਸਨਮੁੱਖ ਕੀਤਾ ਜਾਵੇਗਾ ਰੋਣਕ ਪੰਜਾਬ ਦੀ ਦੇ ਕਰਤਾ ਧਰਤਾ ਸੋਢੀ ਨਾਗਰਾ ਨੇ ਫ਼ੋਨ ਵਾਰਤਾ ਦੋਰਾਨ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਜਲਦੀ ਹੀ ਪੰਜਾਬ ਦੇ ਪਿੰਡਾਂ ਵਿੱਚ ਬਹੁਤ ਸਾਰੇ ਅਣਗੋਲੇ ਗਾਇਕਾ ਨੂੰ ਸਰੋਤਿਆਂ ਦੇ ਸਨਮੁੱਖ ਕੀਤਾ ਜਾਇਆ ਕਰੇਗਾ ਉਹਨਾਂ ਨੇ ਦੱਸਿਆ ਕਿ  ਸਾਡੀ ਬਹੁਤ ਵਧੀਆ ਟੀਮ ਪੰਜਾਬ ਦੇ ਉਹਨਾਂ ਗਾਇਕਾਂ ਗੀਤਕਾਰਾਂ ਤੱਕ ਪਹੁੰਚ ਕਰੇਗੀ ਜਿਹੜੇ ਗਰੀਬੀ ਕਾਰਨ ਆਪਣੀ ਮੰਜਿਲ ਤਕ ਨਹੀਂ ਪਹੁੰਚ ਸਕੇ ਤੇ ਉਹਨਾਂ ਦੀ ਪੂਰੀ ਸਪੋਰਟ  ਕੀਤੀ ਜਾਵੇਗੀ ਤੇ ਨਾਲ ਹੀ ਉਹਨਾਂ ਨੇ ਕੈਨੇਡਾ ਵਿੱਚ ਰਹਿਦੇ ਆਪਣੇ ਪੰਜਾਬੀ  ਭਾਈਚਾਰੇ ਨੂੰ ਇਸ ਚੈਨਲ ਰਾਹੀਂ ਦਿਨ ਰਾਤ ਸਾਥ ਦੇਣ ਦਾ ਵਾਅਦਾ ਵੀ ਕੀਤਾ ਤੇ ਕਿਹਾ ਕਿ ਅਸੀਂ ਬਿਨਾਂ ਪੈਸੇ ਧੇਲੇ ਤੋ ਕਮਿਊਨਿਟੀ ਦੀ ਸੇਵਾ ਲਈ ਸਾਡੀ ਪੂਰੀ ਟੀਮ ਹਮੇਸ਼ਾ ਹਾਜਰ ਹੈ |

LEAVE A REPLY

Please enter your comment!
Please enter your name here